ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਵੋਟ ਚੋਰੀ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ ਨਾਲ - ਕੇਜਰੀਵਾਲ
ਪੂਰਾ ਦੇਸ਼ ਇੱਕਜੁੱਟ ਹੋ ਕੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ, ਗਿਆਨੇਸ਼ ਕੁਮਾਰ ਨੂੰ ਜਾਣਾ ਪਵੇਗਾ - ਕੇਜਰੀਵਾਲ
ਮੋਦੀ ਜੀ ਐੱਸਆਈਆਰ ਜ਼ਰੀਏ ਅਸਲੀ ਵੋਟਾਂ ਕਟਵਾ ਕੇ ਅਤੇ ਫ਼ਰਜ਼ੀ ਵੋਟਾਂ ਜੁੜਵਾ ਕੇ ਚੋਣਾਂ ਜਿੱਤ ਰਹੇ ਹਨ - ਕੇਜਰੀਵਾਲ
ਪਿਛਲੇ ਕੁਝ ਸਾਲਾਂ ਤੋਂ ਇਹਨਾਂ ਲੋਕਾਂ ਨੇ ਦੇਸ਼ ਦੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਹੈ - ਕੇਜਰੀਵਾਲ
ਨਵੀਂ ਦਿੱਲੀ 6 ਅਕਤੂਬਰ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵੋਟ ਚੋਰੀ ਖ਼ਿਲਾਫ਼ ਦੇਸ਼ ਭਰ ਵਿੱਚ ਚੱਲ ਰਹੇ ਅੰਦੋਲਨ ਦਾ ਆਮ ਆਦਮੀ ਪਾਰਟੀ ਸਮਰਥਨ ਕਰਦੀ ਹੈ। ਬੁੱਧਵਾਰ ਨੂੰ ਤਿੰਨ ਦਿਨਾ ਗੋਆ ਦੌਰੇ 'ਤੇ ਆਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੂਰਾ ਦੇਸ਼ ਇੱਕਜੁੱਟ ਹੋ ਕੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਮੋਦੀ ਜੀ ਐੱਸ.ਆਈ.ਆਰ. ਜ਼ਰੀਏ ਅਸਲੀ ਵੋਟਾਂ ਕਟਵਾ ਕੇ ਅਤੇ ਫ਼ਰਜ਼ੀ ਵੋਟਾਂ ਜੁੜਵਾ ਕੇ ਚੋਣਾਂ ਜਿੱਤਦੇ ਆਏ ਹਨ। ਇਹਨਾਂ ਲੋਕਾਂ ਨੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਹੈ। ਮੈਂ ਦੇਸ਼ ਵਿੱਚ ਵੋਟ ਚੋਰੀ ਖ਼ਿਲਾਫ਼ ਚੱਲ ਰਹੇ ਅੰਦੋਲਨ ਦਾ ਸਮਰਥਨ ਕਰਦਾ ਹਾਂ। ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ "ਆਪ" ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਅਜੇ ਅਗਲੇ ਤਿੰਨ ਦਿਨਾਂ ਲਈ ਗੋਆ ਵਿੱਚ ਹਾਂ ਅਤੇ ਵੱਖ-ਵੱਖ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਮੇਰੀਆਂ ਕਈ ਬੈਠਕਾਂ ਹਨ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਰਾਸ਼ਟਰੀ ਪੱਧਰ 'ਤੇ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਹੈ, ਉਸ ਲਈ ਹੁਣ ਪੂਰਾ ਦੇਸ਼ ਇਕੱਠਾ ਹੋ ਰਿਹਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਮੋਦੀ ਜੀ ਜੋ ਵੀ ਚੋਣਾਂ ਜਿੱਤੇ ਹਨ, ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਉਹ ਚੋਣਾਂ ਸਿਰਫ਼ ਤੇ ਸਿਰਫ਼ ਐੱਸਆਈਆਰ ਜ਼ਰੀਏ ਵੋਟਰ ਲਿਸਟ ਵਿੱਚੋਂ ਅਸਲੀ ਵੋਟਾਂ ਕਟਵਾ ਕੇ ਅਤੇ ਫ਼ਰਜ਼ੀ ਵੋਟਾਂ ਜੁੜਵਾ ਕੇ ਜਿੱਤੀਆਂ ਗਈਆਂ ਹਨ। ਇਹ ਬਿਲਕੁਲ ਗ਼ਲਤ ਹੈ ਅਤੇ ਜਨਤੰਤਰ ਦੇ ਖ਼ਿਲਾਫ਼ ਹੈ। ਇਹਨਾਂ ਨੇ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਹੈ। ਇਸ ਲਈ, ਅਸੀਂ ਇਸ ਮੰਗ ਦਾ ਸਮਰਥਨ ਕਰਦੇ ਹਾਂ ਅਤੇ ਗਿਆਨੇਸ਼ ਕੁਮਾਰ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।
- Download Babushahi App
-
-