ਹਾਈ ਕੋਰਟ ਦੇ CBI ਜਾਂਚ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ: ਅਦਾਲਤ ਨੇ SLP 'ਮੈਨਸ਼ਨਿੰਗ' ਲਈ ਕੀਤੀ ਪ੍ਰਵਾਨ
ਅਗਲੇ 1-2 ਦਿਨਾਂ 'ਚ ਹੋ ਸਕਦੀ ਹੈ ਸੁਣਵਾਈ
Ravi Jakhu
ਨਵੀਂ ਦਿੱਲੀ/ਚੰਡੀਗੜ੍ਹ, 6 ਅਕਤੂਬਰ, 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਈਡੀ (ED) ਦੀ ਡੀਜੀਪੀ (DGP) ਨੂੰ ਲਿਖੀ ਚਿੱਠੀ ਨਾਲ ਜੁੜੇ ਮਾਮਲੇ ਵਿੱਚ ਦਿੱਤੇ ਸੀਬੀਆਈ (CBI) ਜਾਂਚ ਦੇ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਗਈ ਵਿਸ਼ੇਸ਼ ਇਜਾਜ਼ਤ ਪਟੀਸ਼ਨ (SLP) ਨੂੰ ਸੁਪਰੀਮ ਕੋਰਟ ਨੇ 'ਮੈਨਸ਼ਨਿੰਗ' (ਜਲਦ ਸੁਣਵਾਈ ਲਈ ਬੇਨਤੀ) ਲਈ ਪ੍ਰਵਾਨ ਕਰ ਲਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਅਗਲੇ 1 ਤੋਂ 2 ਦਿਨਾਂ ਦੇ ਅੰਦਰ ਇਸ ਪਟੀਸ਼ਨ 'ਤੇ ਅਹਿਮ ਸੁਣਵਾਈ ਹੋ ਸਕਦੀ ਹੈ।
- Download Babushahi App
-
-