ਅਕਾਲੀ ਦਲ ਨੇ ਫਾਰਮੇਸੀ ਅਫਸਰਾਂ ਦੇ ਪੇਪਰ ਲੀਕ ਮਾਮਲੇ 'ਚ ਰਿਕਵਰੀ ਮੈਮੋ ਕੀਤਾ ਰਿਲੀਜ਼!
ਜਦੋਂ ਕੋਈ ਸਕੈਨਰ ਪੇਪਰ ਹੀ ਨਹੀਂ ਵਰਤਿਆ ਗਿਆ ਤਾਂ ਮਤਲਬ ਕਿ ਪੇਪਰ ਪਹਿਲਾਂ ਹੀ ਲੀਕ ਕੀਤਾ ਗਿਆ: ਪਰਮਬੰਸ ਸਿੰਘ ਰੋਮਾਣਾ
ਕਿਹਾ ਕਿ ਸਿਰਫ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਸੱਚ ਸਾਹਮਣੇ ਲਿਆ ਸਕਦੀ ਹੈ
ਅੰਕੜੇ ਜਾਰੀ ਕਰ ਕੇ ਸਾਬਤ ਕੀਤਾ ਕਿ ਕਿਵੇਂ ਆਪ ਦੀ ਸਿੱਖਿਆ ’ਕ੍ਰਾਂਤੀ’ ਨੇ ਪੰਜਾਬ ਵਿਚ ਸਿੱਖਿਆ ਖੇਤਰ ਦੀ ਤਬਾਹੀ ਕੀਤੀ
ਚੰਡੀਗੜ੍ਹ, 28 ਜੁਲਾਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਬਤ ਕੀਤਾ ਕਿ ਫਰੀਦਕੋਟ ਪੁਲਿਸ ਨੇ ਫਾਰਮੇਸੀ ਅਫਸਰ ਦੀ ਪ੍ਰੀਖਿਆ ਦੌਰਾਨ ਕੋਈਵੀ ਸਕੈਨਰ ਪੈਨ ਬਰਾਮਦ ਨਹੀਂ ਕੀਤਾ ਤੇ ਇਸ ਵਾਸਤੇ ਪਾਰਟੀ ਨੇ ਕੇਸ ਦੇ ਰਿਕਵਰੀ ਮੈਮੋ ਜਾਰੀ ਕੀਤੇ ਜਿਸ ਵਿਚ ਸਪਸ਼ਟ ਦੱਸਿਆ ਗਿਆ ਹੈ ਕਿ ਨਕਲ ਮਾਰਨ ਵਾਲੇ ਵਿਦਿਆਰਥੀਆਂ ਕੋਲੋਂ ਸਿਰਫ ਇਕ ਬਲੂਟੁਥ ਰਿਸੀਵਰ ਤੇ ਮਿਨੀਏਚਰ ਹੈਡਫੋਨ ਹੀ ਰਿਕਵਰ ਕੀਤਾ ਗਿਆ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ, ਜਿਹਨਾਂ ਨੇ ਇਸ ਮਾਮਲੇ ਵਿਚ ਕੇਸ ਵਿਚ ਬਰਾਮਦ ਹੋਏ ਸਮਾਨ ਤੇ ਐਫ ਆਈ ਆਰ ਦੀ ਕਾਪੀ ਮੀਡੀਆ ਨੂੰ ਜਾਰੀ ਕੀਤੀ, ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਅਤੇ ਇਸਦੇ ਆਗੂ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਸਮੇਤ ਹੋਰ ਆਗੂ ਇਹ ਗਲਤ ਬਿਰਤਾਂਤ ਸਿਰਜਣਾ ਚਾਹੁੰਦੇ ਹਨ ਕਿ ਇਹ ਇਕ ਨਕਲ ਦਾ ਕੇਸ ਹੈ ਜਿਸ ਵਿਚ ਸਕੈਨਰ ਪੈਨ ਵਰਤਿਆ ਗਿਆ ਜਿਸ ਨਾਲ ਪੇਪਰ ਬਾਹਰ ਭੇਜਿਆ ਗਿਆ ਪਰ ਕੋਈ ਪੇਪਰ ਲੀਕ ਨਹੀਂ ਹੋਇਆ। ਉਹਨਾਂ ਕਿਹਾ ਕਿ ਜਦੋਂ ਕੋਈ ਸਕੈਨਰ ਪੈਨ ਬਰਾਮਦ ਹੀ ਨਹੀਂ ਹੋਇਆ ਤਾਂ ਇਸਦਾ ਮਤਲਬ ਹੈ ਕਿ ਪੇਪਰ ਪਹਿਲਾਂ ਹੀ ਲੀਕ ਕੀਤਾ ਗਿਆ।
ਕੇਸ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ। ਜੇਕਰ ਕੁਝ ਵਿਦਿਆਰਥੀਆਂ ਕੋਲੋਂ ਬਲੂਟੁੱਥ ਯੰਤਰ ਫੜੇ ਗਏ ਹਨ ਜਿਹਨਾਂ ਦਾ ਮੀਡੀਆ ਵਿਚ ਜ਼ਿਕਰ ਨਹੀਂ ਆਇਆ ਹੁੰਦਾ ਤਾਂ ਆਪ ਸਰਕਾਰ ਨੇ ਮਾਮਲੇ ਵਿਚ ਕੇਸ ਵੀ ਦਰਜ ਨਾ ਕੀਤਾ ਹੁੰਦਾ। ਉਹਨਾਂ ਕਿਹਾ ਕਿ ਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਭਾਵੇਂ ਵਿਦਿਆਰਥੀਆਂ ਕੋਲੋਂ ਬਲੂਟੁੱਕ ਰਿਸੀਵਰ ਯੰਤਰ ਤੇ ਮਿਲੀਏਚਰ 19 ਜੁਲਾਹੀ ਨੂੰ ਸਵੇਰੇ 11.00 ਵਜੇ ਫੜੇ ਗਏ, ਫਰੀਦਕੋਟ ਪੁਲਿਸ ਨੇ 15 ਘੰਟੇ ਬਾਅਦ ਮਾਮਲੇ ਵਿਚ ਐਫ ਆਈ ਆਰ ਦਰਜ ਕੀਤੀ। ਉਹਨਾਂ ਕਿਹਾ ਕਿ ਇੰਨੀ ਦੇਰ ਬਾਅਦ ਐਫ ਆਈ ਆਰ ਦਰਜ ਕਰਨ ਤੋਂ ਸਪਸ਼ਟ ਹੈ ਕਿ ਵੱਖ-ਵੱਖ ਸੈਂਟਰ ਹੈਡ ਤੋਂ ਸ਼ਿਕਾਇਤਾਂ ਦੇ ਬਾਵਜੂਦ ਸਰਕਾਰ ਨੇ ਕੇਸ ਨੂੰ ਰਫਾ ਦਫਾ ਕਰਨ ਦਾ ਯਤਨ ਕੀਤਾ।
ਸਰਦਾਰ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਸ ਵਿਚ ਬਹੁਤ ਕੁਝ ਗੜਬੜ ਘੁਟਾਲਾ ਹੈ ਤੇ ਸਿਰਫ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਸੱਚ ਸਾਹਮਣੇ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਅਜਿਹਾ ਵੀ ਇਕ ਮਾਮਲਾ ਹੈ ਜਿਸ ਵਿਚ ਇਕ ਸੈਂਟਰ ਦੇ ਪ੍ਰਿੰਸੀਪਲ ਨੇ ਆਪਣੇ ਰਿਸ਼ਤੇਦਾਰ ਹੀ ਪ੍ਰੀਖਿਆ ਡਿਊਟੀ ’ਤੇ ਤਾਇਨਾਤ ਕਰ ਦਿੱਤੇ ਤੇ ਹੋਰ ਅਧਿਆਪਕਾਂ ਦੀ ਥਾਂ ਡੀ ਆਈ ਈ ਟੀ ਟੀਚਰ ਤਾਇਨਾਤ ਕੀਤੇ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸੰਗਠਿਤ ਮਾਫੀਆ ਨੇ ਪੇਪਰ ਲੀਕ ਕੀਤਾ ਤੇ ਉਹਨਾਂ ਤੋਂ ਕਰੋੜਾਂ ਰੁਪਏ ਵਸੂਲਣ ਬਦਲੇ ਪ੍ਰਬੰਧ ਕੀਤਾ ਕਿ ਇਹਨਾਂ ਵਿਦਿਆਰਥੀਆਂ ਨੂੰ ਬਲੂਟੁੱਥ ਰਿਸੀਵਰ ਤੇ ਹੈਡਫੋਨ ਮਿਲਣ ਤਾਂ ਜੋ ਇਹ ਸਾਰੇ ਸਵਾਲਾਂ ਦੇ ਸਹੀ ਜਵਾਬ ਦੇ ਸਕਣ।
ਉਹਨਾਂ ਨੇ ਕਿਹਾ ਕਿ ਹਰਜੋਤ ਬੈਂਸ ਨੂੰ ਸਿੱਖਿਆ ਮੰਤਰੀ ਵਜੋਂ ਅਸਤੀਫਾ ਦੇਣਾ ਪਵੇਗਾ। ਉਹਨਾਂ ਕਿਹਾ ਕਿ ਤੁਸੀਂ ਕੇਂਦਰ ਤੇ ਪੰਜਾਬ ਵਿਚ ਵੱਖੋ ਵੱਖ ਪੈਮਾਨੇ ਨਹੀਂ ਅਪਣਾ ਸਕਦੇ। ਉਹਨਾਂ ਕਿਹਾ ਕਿ ਹਰਜੋਤ ਬੈਂਸ ਇਹ ਕਹਿ ਕੇ ਆਪਣਾ ਖਹਿੜਾ ਛੁਡਾ ਰਹੇ ਹਨ ਕਿ ਫਾਰਮੇਸੀ ਦਾ ਪੇਪਰ ਉਹਨਾਂ ਦੇ ਵਿਭਾਗ ਦੇ ਅਧੀਨ ਨਹੀਂ ਸੀ। ਉਹਨਾਂ ਕਿਹਾ ਕਿ ਬੈਂਸ ਨੂੰ ਪਤਾ ਹੋਣਾ ਚਾਹੀਦਾ ਹੈ ਕਿਇਹ ਪੇਪਰ ਉਹਨਾਂ ਦੇ ਅਧੀਨ ਸਕੂਲਾਂ ਵਿਚ ਲਿਆ ਗਿਆ ਤੇ ਸਰਕਾਰੀ ਸਕੂਲ ਸਟਾਫ ਉਥੇ ਤਾਇਨਾਤਸੀ। ਉਹਨਾਂ ਕਿਹਾ ਕਿ ਬੈਂਸ ਤੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਉਹਨਾਂ ਨੇ ਆਪ ਸਰਕਾਰ ਦੌਰਾਨ ਸਿੱਖਿਆ ਖੇਤਰ ਵਿਚ ਆਏ ਨਿਘਾਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਪਾਰਟੀ ਸਿੱਖਿਆ ਖੇਤਰ ਦੀ ਕ੍ਰਾਂਤੀ ਦੀ ਗੱਲ ਕਰਦੀ ਸੀ। ਅਸਲ ਵਿਚ ਇਸਨੇ ਅਕਾਲੀ ਦਲ ਵਿਚ 2018 ਦੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਵਿਚ ਪੜ੍ਹੇ 2.25 ਲੱਖ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਦੀ ਗਿਰਾਵਟ ਦੀ ਪ੍ਰਧਾਨਗੀ ਕੀਤੀ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ 1762 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਅਤੇ ਇਕ ਅਧਿਆਪਕ ਵਾਲੇ ਸਕੂਲਾਂ ਦੀ ਗਿਣਤੀ ਵੱਧ ਕੇ 2400 ਹੋ ਗਈ ਹੈ। ਹਰਜੋਤ ਬੈਂਸ ਤੇ ਆਪ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਤੇ ਇਸ ਮਾਮਲੇ ਵਿਚ ਝੂਠ ਬੋਲਣ ਨਾਲ ਨਹੀਂ ਸਰਨਾ।
- Download Babushahi App
-
-