ਗੁੱਜਰ ਭਾਈਚਾਰੇ ਨਾਲ ਸੰਬੰਧਿਤ ਭਾਜਪਾ ਆਗੂ ਦੇ ਘਰ ਅਣਪਛਾਤਿਆਂ ਨੇ ਕੀਤਾ ਹੰਗਾਮਾ
ਪਾਇਆ ਧਾਰਮੀਕ ਪ੍ਰੋਗਰਾਮ ਵਿੱਚ ਵਿਘਨ ਅਤੇ ਕੀਤਾ ਗਾਲੀ ਗਲੋਚ
ਰੋਹਿਤ ਗੁਪਤਾ, ਗੁਰਦਾਸਪੁਰ
ਥਾਣਾ ਸਦਰ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਬੇਰੀਆਂ ਬਥਾਲਾ (ਜਲਵਾ ਬਾਈਪਾਸ) ਵਿਖੇ ਮੁਸਲਿਮ ਰਾਸ਼ਟਰੀਅ ਮੰਚ ਦੇ ਸਾਲਾਨਾ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਵੱਲੋਂ ਘਰ ਵਿੱਚ ਦਾਖਲ ਹੋ ਕੇ ਗਾਲੀ-ਗਲੋਚ ਕਰਨ, ਹੰਗਾਮਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੁਸਲਿਮ ਰਾਸ਼ਟਰੀਅ ਮੰਚ ਦੇ ਆਗੂਆਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਸੁਰੱਖਿਆ ਦੀ ਗੁਹਾਰ ਲਗਾਈ ਗਈ ਹੈ। ਇਸ ਮੌਕੇ ਤੇ ਪੀੜਤ ਭਾਜਪਾ ਨਾਲ ਸੰਬੰਧਿਤ ਮੁਸਲਿਮ ਰਾਸ਼ਟਰੀਅ ਮੰਚ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਮੁਹੰਮਦ ਮੁਰਾਦ ਅਲੀ ਨੇ ਦੱਸਿਆ ਕਿ ਉਨ੍ਹਾਂ ਦਾ ਸਾਲਾਨਾ ਪ੍ਰੋਗਰਾਮ ਚੱਲ ਰਿਹਾ ਸੀ। ਜਿਸ ਦੌਰਾਨ ਰਾਤ ਸਾਢੇ ਅੱਠ ਵਜੇ ਦੇ ਕਰੀਬ ਇੱਕ ਵਿਅਕਤੀ ਕਾਰ 'ਤੇ ਆਇਆ ਅਤੇ ਬਿਨਾਂ ਕਿਸੇ ਕਾਰਨ ਅੰਦਰ ਵੜ ਕੇ ਉੱਥੇ ਬੈਠੀਆਂ ਔਰਤਾਂ ਅਤੇ ਬੱਚਿਆਂ ਸਾਹਮਣੇ ਗੰਦੀਆਂ ਗਾਲ੍ਹਾਂ ਕੱਢਣ ਲੱਗਾ।
ਉਨ੍ਹਾਂ ਦੱਸਿਆ ਕਿ 112 ਨੰਬਰ 'ਤੇ ਫੋਨ ਕਰਨ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਵਿਅਕਤੀ ਨੂੰ ਥਾਣੇ ਲੈ ਗਈ ਸੀ। ਪਰ ਬਾਅਦ ਵਿੱਚ ਉਸਨੂੰ ਛੱਡ ਦਿੱਤਾ ਗਿਆ।ਮੁਹੰਮਦ ਮੁਰਾਦ ਅਲੀ ਅਤੇ ਸਹਿ-ਸੰਜੋਜਕ ਮੁਹੰਮਦ ਸ਼ਫੀ ਨੇ ਕਿਹਾ ਕਿ ਉਹ ਵਿਅਕਤੀ ਬਾਅਦ ਵਿੱਚ ਮੁੜ ਧਮਕੀਆਂ ਦੇ ਕੇ ਗਿਆ ਸੀ ਕਿ ਉਹ ਅਕਸਰ ਇਕੱਲਾ ਘਰ ਹੁੰਦਾ ਹੈ ਅਤੇ ਉਸਨੂੰ ਕਦੇ ਵੀ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਐਸ.ਐਸ.ਪੀ. ਗੁਰਦਾਸਪੁਰ ਤੋਂ ਮੰਗ ਕੀਤੀ ਹੈ।ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਦੋਸ਼ੀ ਵਿਅਕਤੀ ਅਤੇ ਉਸਦੇ ਪਿੱਛੇ ਮੌਜੂਦ ਮਾਸਟਰਮਾਈਂਡ ਦਾ ਪਤਾ ਲਗਾਇਆ ਜਾਵੇ। ਇਸ ਸਬੰਧੀ ਥਾਣਾ ਸਦਰ ਦੇ ਐਸ.ਐਚ.ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਮੁਹੰਮਦ ਅਲੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਹੈ।ਕਿ ਇੱਕ ਵਿਅਕਤੀ ਨੇ ਆ ਕੇ ਉਨ੍ਹਾਂ ਦਾ ਧਾਰਮਿਕ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦਰਖਾਸਤ ਦੇ ਮੁਤਾਬਕ ਵਿਅਕਤੀ ਨੂੰ ਵੈਰੀਫਾਈ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- Download Babushahi App
-
-