CGC ਯੂਨੀਵਰਸਿਟੀ ਮੋਹਾਲੀ ਨੇ ਖੇਡਾਂ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਂਦਿਆਂ ਕੀਤਾ ਅਤਿ-ਆਧੁਨਿਕ 'ਮਿਲਖਾ ਸਿੰਘ ਅਰੇਨਾ' ਦਾ ਉਦਘਾਟਨ
ਸੀ.ਜੀ.ਸੀ. ਯੂਨੀਵਰਸਿਟੀ, ਮੋਹਾਲੀ ਵੱਲੋਂ ਮਿਲਖਾ ਸਿੰਘ ਅਰੇਨਾ ਦਾ ਸ਼ਾਨਦਾਰ ਉਦਘਾਟਨ
ਮੋਹਾਲੀ, 27 ਜੁਲਾਈ
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਵਿਦਿਆਰਥੀਆਂ ਵਿੱਚ ਖੇਡ ਉੱਤਮਤਾ ਉਤਸ਼ਾਹਿਤ ਕਰਨ ਅਤੇ ਨੌਜਵਾਨ ਅਥਲੀਟਾਂ ਪ੍ਰੇਰਿਤ ਕਰਨ ਲਈ ਅਤਿ ਆਧੁਨੀਕ 'ਮਿਲਖਾ ਸਿੰਘ ਅਰੇਨਾ' ਦਾ ਉਦਘਾਟਨ ਕੀਤਾ। ਇਹ ਅਤਿ-ਆਧੁਨਿਕ ਇਨਡੋਰ ਖੇਡ ਸਹੂਲਤ ਅਨੁਸ਼ਾਸਨ, ਲਗਨ ਅਤੇ ਸਖ਼ਤ ਮਿਹਨਤ ਦੇ ਜਜ਼ਬੇ ਮਜ਼ਬੂਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ 'ਸਪੋਰਟਸ ਅਥਾਰਟੀ ਆਫ਼ ਇੰਡੀਆ' ਦੀ ਕਾਰਜਕਾਰੀ ਨਿਰਦੇਸ਼ਕ ਰਿਤੂ ਪਾਠਕ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ, 'ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼' ਦੇ ਜੁਆਇੰਟ ਸਕੱਤਰ, ਡਾ. ਆਲੋਕ ਕੁਮਾਰ ਮਿਸ਼ਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਭਾਰਤ ਦੇ ਮਹਾਨ ਅਥਲੀਟ ਮਿਲਖਾ ਸਿੰਘ, ਜਿਨ੍ਹਾਂ ਪਿਆਰ ਨਾਲ "ਦ ਫਲਾਇੰਗ ਸਿੱਖ" ਕਿਹਾ ਜਾਂਦਾ ਹੈ, ਦੀ ਯਾਦ ਵਿੱਚ ਬਣਾਇਆ ਗਿਆ ਇਹ ਅਰੇਨਾ ਦ੍ਰਿੜ੍ਹਤਾ, ਲਚਕੀਲੇਪਣ ਅਤੇ ਸਫਲਤਾ ਦੀ ਅਜਿੱਤ ਇੱਛਾ ਸ਼ਕਤੀ ਦਾ ਪ੍ਰਤੀਕ ਹੈ। ਇਹ ਸਹੂਲਤ ਉਸ ਮਹਾਨ ਖਲ਼ਾੜੀ ਇੱਕ ਪ੍ਰੇਰਣਾਦਾਇਕ ਸ਼ਰਧਾਂਜਲੀ ਹੈ ਜਿਨ੍ਹਾਂ ਦਾ ਸਫ਼ਰ ਅੱਜ ਵੀ ਨੌਜਵਾਨਾਂ ਵੱਡੇ ਸੁਪਨੇ ਦੇਣ ਅਤੇ ਰੁਕਾਵਟਾਂ ਪਾਰ ਕਰਨ ਲਈ ਪ੍ਰੇਰਿਤ ਕਰਦਾ ਹੈ।
ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਇਸ ਮੌਕੇ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਹ ਅਰੇਨਾ ਸਿਰਫ਼ ਇੱਕ ਖੇਡ ਸਹੂਲਤ ਨਹੀਂ ਹੈ, ਸਗੋਂ ਇਹ ਸਾਡੇ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਜਿੱਤਣ ਦਾ ਜਜ਼ਬਾ ਪੈਦਾ ਕਰਨ ਦਾ ਇੱਕ ਸਾਧਨ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਨਵੀਆਂ ਬੁਲੰਦੀਆਂ ਛੂਹਣ।
ਮਿਲਖਾ ਸਿੰਘ ਅਰੇਨਾ ਖੇਡਾਂ ਅਤੇ ਤੰਦਰੁਸਤੀ ਲਈ ਇੱਕ ਬਿਹਤਰੀਨ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ। ਇਸ ਵਿੱਚ ਹੇਠ ਲਿਖੀਆਂ ਵਿਸ਼ੇਸ਼ ਸਹੂਲਤਾਂ ਉਪਲਬਧ ਹਨ। ਜਿਸ ਵਿਚ ਬਾਕਸਿੰਗ ਰਿੰਗ, ਬੈਡਮਿੰਟਨ ਕੋਰਟ, ਪੂਰੀ ਤਰ੍ਹਾਂ ਲੈਸ ਇਨਡੋਰ ਜਿਮ ਸਮੇਤ ਕਈ ਖੇਡਾਂ ਵਿਚ ਹਿੱਸਾ ਲਿਆ।ਇਹ ਸਹੂਲਤ ਵਿਦਿਆਰਥੀਆਂ ਸਿਖਲਾਈ ਦੇਣ, ਮੁਕਾਬਲਾ ਕਰਨ ਅਤੇ ਆਪਣੀ ਜੀਵਨ ਸ਼ੈਲੀ ਸਰਗਰਮ ਰੱਖਣ ਲਈ ਇੱਕ ਊਰਜਾਵਾਨ ਮਾਹੌਲ ਪ੍ਰਦਾਨ ਕਰਦੀ ਹੈ।
- Download Babushahi App
-
-