Flood News : ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਤੇਜ਼, ਮੰਤਰੀਆਂ ਨੂੰ ਸੌਂਪੇ ਇਹ ਕੰਮ
ਰਵੀ ਜੱਖੂ
ਚੰਡੀਗੜ੍ਹ, 31 ਅਗਸਤ 2025 : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਨੂੰ ਤੇਜ਼ ਕਰ ਦਿੱਤਾ ਹੈ। ਵੱਖ-ਵੱਖ ਮੰਤਰੀਆਂ ਨੂੰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਲੋਕਾਂ ਤੱਕ ਪਹੁੰਚਾਈਆਂ ਜਾ ਸਕਣ।
ਮੰਤਰੀਆਂ ਦੇ ਜ਼ਿੰਮੇ ਸੌਂਪੇ ਗਏ ਕੰਮ
ਅਮਨ ਅਰੋੜਾ (ਅੰਮ੍ਰਿਤਸਰ): ਮੰਤਰੀ ਅਰੋੜਾ ਅੱਜ ਅੰਮ੍ਰਿਤਸਰ ਵਿੱਚ ਰਾਹਤ ਕੰਮਾਂ ਦੀ ਨਿਗਰਾਨੀ ਕਰਨਗੇ। ਉਹ ਖਾਣ-ਪੀਣ ਦਾ ਸਮਾਨ, ਸਾਫ਼ ਪਾਣੀ, ਅਤੇ ਮੈਡੀਕਲ ਕੈਂਪ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣਗੇ।
ਹਰਭਜਨ ਸਿੰਘ ਈ.ਟੀ.ਓ. (ਤਰਨ ਤਾਰਨ ਅਤੇ ਅੰਮ੍ਰਿਤਸਰ): ਮੰਤਰੀ ਈ.ਟੀ.ਓ. ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਅਤੇ ਪਸ਼ੂਆਂ ਲਈ ਦਵਾਈਆਂ ਤੇ ਚਾਰੇ ਦੀ ਵੰਡ ਨੂੰ ਯਕੀਨੀ ਬਣਾਉਣਗੇ।
ਡਾ. ਬਲਜੀਤ ਕੌਰ (ਫਾਜ਼ਿਲਕਾ): ਡਾ. ਕੌਰ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਜ਼ਰੂਰੀ ਦਵਾਈਆਂ ਵੰਡਣਗੇ।
ਡਾ. ਬਲਬੀਰ ਸਿੰਘ (ਗੁਰਦਾਸਪੁਰ): ਮੰਤਰੀ ਡਾ. ਬਲਬੀਰ ਸਿੰਘ ਗੁਰਦਾਸਪੁਰ ਖੇਤਰ ਵਿੱਚ ਲੋਕਾਂ ਅਤੇ ਪਸ਼ੂਆਂ ਦੇ ਟੀਕਾਕਰਨ ਮੁਹਿੰਮ ਅਤੇ ਵੈਟਰਨਰੀ ਸੇਵਾਵਾਂ ਦੀ ਦੇਖਭਾਲ ਕਰਨਗੇ।
ਲਾਲਜੀਤ ਸਿੰਘ ਭੁੱਲਰ (ਤਰਨ ਤਾਰਨ): ਲਾਲਜੀਤ ਭੁੱਲਰ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਸ਼ਨ ਕਿੱਟਾਂ, ਪੀਣ ਵਾਲਾ ਪਾਣੀ, ਅਤੇ ਸਫ਼ਾਈ ਮੁਹਿੰਮ ਦੀ ਨਿਗਰਾਨੀ ਕਰਨਗੇ।
ਬਰਿੰਦਰ ਕੁਮਾਰ ਗੋਇਲ (ਘੱਗਰ ਖੇਤਰ): ਮੰਤਰੀ ਗੋਇਲ ਘੱਗਰ ਨਦੀ ਦੇ ਨਾਲ ਲੱਗਦੇ ਖੇਤਰਾਂ ਵਿੱਚ ਰਾਹਤ ਕਾਰਜਾਂ ਦੀ ਸਮੀਖਿਆ ਕਰਨਗੇ ਅਤੇ ਪਸ਼ੂਆਂ ਲਈ ਚਾਰਾ, ਦਵਾਈਆਂ ਅਤੇ ਖੁਰਾਕ ਦੇ ਪੈਕੇਟ ਵੰਡਣਗੇ।