← ਪਿਛੇ ਪਰਤੋ
ਭਾਰਤੀ ਸਰਹੱਦ ਵੱਲ ਮੁੜ ਤੋਂ ਡਰੋਨ ਐਕਟੀਵਿਟੀ
ਰੋਹਿਤ ਗੁਪਤਾ
ਗੁਰਦਾਸਪੁਰ : ਭਾਰਤ ਪਾਕ ਸਰਹੱਦ ਤੇ ਕਸਬਾ ਦੁਰੰਗਲਾ ਨੇੜੇ ਪੈਂਦੀ ਠਾਕੁਰਪੁਰ ਚੌਕੀ ਵਿਖੇ ਤੇ ਨਾਤ ਬੀਐਸਐਫ ਦੀ 58 ਬਟਾਲੀਅਨ ਵੱਲੋਂ ਰਾਤ 1:30 ਵਜੇ ਦੇ ਕਰੀਬ ਡਰੋਨ ਐਕਟੀਵਿਟੀ ਨੋਟ ਕੀਤੀ ਗਈ ਹਾਲਾਂਕਿ ਤੁਰੰਤ ਉਡਾਣ "RADAR ਐਪ 24" ਦੀ ਜਾਂਚ ਕੀਤੀ ਗਈ ਪਰ ਉਸ ਨੇ ਅਜਿਹੀ ਕੋਈ ਐਕਟੀਵਿਟੀ ਨਹੀਂ ਦਿਖਾਈ ਜਿਸ ਤੋਂ ਸਾਫ ਹੈ ਕਿ ਡਰੋਨ ਭਾਰਤੀ ਸਰਹੱਦ ਵਿੱਚ ਜਿਆਦਾ ਅੱਗੇ ਨਹੀਂ ਵਧਿਆ। ਬੀਐਸਐ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਐਕਟੀਵਿਟੀ ਸਿਰਫ ਇੱਕ ਮਿਨਟ ਦੀ ਹੀ ਸੀ ਅਤੇ ਉਸ ਤੋਂ ਬਾਅਦ ਅਲਰਟ ਕਰ ਦਿੱਤਾ ਗਿਆ ਹੈ ਅਤੇ SHO ਦੋਰੰਗਲਾ 9 ਸੂਚਿਤ ਕਰਨ ਦੇ ਨਾਲ ਨਾਲ ਡੂੰਘਾਈ ਵਾਲੇ ਖੇਤਰ ਅਤੇ ਚੋਕ ਪੁਆਇੰਟਾਂ ਨੂੰ ਵਾਧੂ ਜਵਾਨ ਤਾਇਨਾਤ ਕਰਕੇ ਕਵਰ ਕੀਤਾ ਗਿਆ ਹੈ।
Total Responses : 1563