ਉੱਤਰੀ ਭਾਰਤ 'ਚ ਆਪਣਾ ਕਾਰੋਬਾਰ ਵਧਾ ਰਿਹਾ 'ਕੋਨੇ ਇੰਡੀਆ'
ਮੋਹਾਲੀ ਵਿੱਚ ਖੋਲਿ੍ਹਆ ਗਿਆ ਦਫ਼ਤਰ, ਇਹ ਦਫ਼ਤਰ ਵਿਸਥਾਰ ਨੂੰ ਤੇਜ਼ ਕਰਨ ਵਿੱਚ ਰਣਨੀਤਕ ਸਾਬਤ ਹੋਵੇਗਾ
ਚੰਡੀਗੜ੍ਹ, 30 ਮਈ, 2025: ਲਿਫਟਾਂ, ਐਸਕੇਲੇਟਰਾਂ ਅਤੇ ਆਟੋਮੈਟਿਕ ਬਿਲਡਿੰਗ ਦਰਵਾਜ਼ਿਆਂ ਦੇ ਇੱਕ ਪ੍ਰਮੁੱਖ ਪ੍ਰਦਾਤਾ, ਕੋਨੇ ਐਲੀਵੇਟਰ ਇੰਡੀਆ ਨੇ ਮੋਹਾਲੀ, ਪੰਜਾਬ ਵਿੱਚ ਇੱਕ ਨਵੇਂ ਦਫ਼ਤਰ ਦੇ ਉਦਘਾਟਨ ਨਾਲ ਉੱਤਰੀ ਭਾਰਤ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ। ਇਹ ਕਦਮ ਕੋਨੇ ਦੀ ਰਾਇਜ਼ ਰਣਨੀਤੀ ਦੇ ਤਹਿਤ ਰਣਨੀਤਕ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸਦਾ ਉਦੇਸ਼ ਵਿਕਾਸ ਨੂੰ ਤੇਜ਼ ਕਰਨਾ, ਸਥਾਨਕ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ ਅਤੇ ਸਮਾਰਟ ਅਤੇ ਟਿਕਾਊ ਸ਼ਹਿਰੀ ਗਤੀਸ਼ੀਲਤਾ ਹੱਲਾਂ ਨਾਲ ਸ਼ਹਿਰਾਂ ਦੇ ਭਵਿੱਖ ਨੂੰ ਆਕਾਰ ਦੇਣਾ ਹੈ।
ਮੋਹਾਲੀ ਫੇਜ਼-11, ਐਸਏਐਸ ਨਗਰ ਵਿੱਚ ਰਣਨੀਤਕ ਤੌਰ ’ਤੇ ਸਥਿਤ, ਇਹ ਨਵਾਂ ਦਫ਼ਤਰ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ ਵਿੱਚ ਐਲੀਵੇਟਰ ਅਤੇ ਐਸਕੇਲੇਟਰ ਹੱਲਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰੇਗਾ। ਇਹ ਕੋਨੇ ਦੇ ਉੱਨਤ ਐਲੀਵੇਟਰ ਡਿਜ਼ਾਈਨ, ਨਵੀਨਤਾਕਾਰੀ ਵਿਸ਼ੇਸ਼ਤਾਵਾਂ ਅਤੇ ਅਤਿ-ਆਧੁਨਿਕ ਤਕਨਾਲੋਜੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਇੱਕ ਪ੍ਰਦਰਸ਼ਨੀ ਕੇਂਦਰ ਵਜੋਂ ਵੀ ਕੰਮ ਕਰੇਗਾ। ਇਹ ਦਫ਼ਤਰ ਰਾਜਾਂ ਦੇ ਮੁੱਖ ਸ਼ਹਿਰਾਂ ਵਿੱਚ ਕੰਮ ਕਰਨ ਵਾਲੀਆਂ ਵਿਕਰੀ, ਸਥਾਪਨਾ, ਸੇਵਾ ਅਤੇ ਆਧੁਨਿਕੀਕਰਨ ਟੀਮਾਂ ਦਾ ਸਮਰਥਨ ਕਰੇਗਾ।
ਕੋਨੇ ਐਲੀਵੇਟਰ ਇੰਡੀਆ ਨੂੰ ਟਰਾਈਸਿਟੀ, ਹਿਮਾਚਲ ਅਤੇ ਜੰਮੂ ਵਿੱਚ ਵੱਕਾਰੀ ਪ੍ਰੋਜੈਕਟਾਂ ਅਤੇ ਸੰਸਥਾਵਾਂ ਨਾਲ ਭਾਈਵਾਲੀ ਕਰਨ ’ਤੇ ਮਾਣ ਹੈ ਜਿਸ ਵਿੱਚ ਸ਼ਾਮਿਲ ਹਨ- ਫਾਲਕਨ ਵਿਊ-ਜੇਐਲਪੀਐਲ, ਹੋਮਲੈਂਡ ਹਾਈਟਸ-ਯੂਨਿਟੀ ਗਰੁੱਪ, ਆਈਐਸਬੀ, ਆਈਆਈਐਸਈਆਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਓਮੈਕਸ-ਇੰਡੀਆ ਟਰੇਡ ਟਾਵਰ, ਅੰਬਿਕਾ-ਫਲੋਰੈਂਸ, ਨਿਊ ਪੀਸੀਏ-ਸਟੇਡੀਅਮ, ਹੋਮੀ ਭਾਭਾ ਕੈਂਸਰ ਹਸਪਤਾਲ, ਪੀਜੀਆਈ ਹਸਪਤਾਲ-ਚੰਡੀਗੜ੍ਹ, ਫੋਰਟਿਸ ਹਸਪਤਾਲ-ਮੋਹਾਲੀ, ਸੁਸ਼ਮਾ-ਪ੍ਰੋਜੈਕਟਸ, ਔਰਬਿਟ ਮਾਲ, ਅਨੰਤ ਐਸਪਾਇਰ-ਸਵਾਸਿਤਿਗਾ ਗਰੁੱਪ, ਨਿਰਵਾਣਾ ਹਾਈਟਸ ਅਤੇ ਸਕੁਏਅਰ ਵਨ, ਪ੍ਰਿਜ਼ਮਾ-ਪਲਾਜ਼ਾ-ਸਿਟੀ, ਚਿਤਕਾਰਾ ਯੂਨੀਵਰਸਿਟੀ, ਐਮਐਮਯੂ ਯੂਨੀਵਰਸਿਟੀ, ਗ੍ਰੈਂਡ ਵਾਕ, ਈਸਟ ਵੁੱਡ, ਐਮਬੀਡੀ ਮਾਲ, ਮਿੱਤਲ ਮਾਲ, ਆਈਟੀਸੀ ਹੋਟਲ, ਆਈਆਈਟੀ ਮੰਡੀ, ਆਈਆਈਟੀ ਜੰਮੂ ਅਤੇ ਆਈਐਸਬੀਟੀ, ਜੁਬਲੀ ਗਰੁੱਪ ਦੁਆਰਾ ਦ ਕਲੀਓ, ਟਰਾਈਡੈਂਟ ਹਿਲਜ਼ ਬਾਏ ਟਰਾਈਡੈਂਟ ਗਰੁੱਪ। ਬਹੁਤ ਸਾਰੇ ਮੌਜੂਦਾ ਅਤੇ ਪ੍ਰੀਮੀਅਮ ਹਾਈ ਰਾਈਜ਼ ਆਉਣ ਵਾਲੇ ਪ੍ਰੋਜੈਕਟਾਂ ਦਾ ਪ੍ਰਬੰਧਨ ਇਸ ਦਫਤਰ ਦੁਆਰਾ ਕੀਤਾ ਜਾਵੇਗਾ।
ਉਦਘਾਟਨ ਮੌਕੇ ਬੋਲਦਿਆਂ, ਕੋਨੇ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਗੋਸਾਈਂ ਨੇ ਕਿਹਾ, “ਅਸੀਂ ਮੋਹਾਲੀ ਵਿੱਚ ਆਪਣੀ ਮੌਜੂਦਗੀ ਦਾ ਵਿਸਥਾਰ ਕਰਕੇ ਖੁਸ਼ ਹਾਂ, ਜੋ ਕਿ ਪੰਜਾਬ ਵਿੱਚ ਇੱਕ ਮਹੱਤਵਪੂਰਨ ਅਤੇ ਤੇਜ਼ੀ ਨਾਲ ਵਧ ਰਿਹਾ ਆਰਥਿਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਨਵਾਂ ਦਫ਼ਤਰ ਉੱਤਰੀ ਭਾਰਤ ਵਿੱਚ ਸਾਡੇ ਨਿਰੰਤਰ ਨਿਵੇਸ਼ ਨੂੰ ਦਰਸਾਉਂਦਾ ਹੈ ਅਤੇ ਜ਼ਮੀਨੀ ਪੱਧਰ ’ਤੇ ਸਾਡੀ ‘ਰਾਈਜ਼ ਟੂ ਲੀਡ’ ਰਣਨੀਤੀ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਆਪਣੇ ਗਾਹਕਾਂ ਦੇ ਨੇੜੇ ਹੋ ਕੇ, ਅਸੀਂ ਵਧੀਆ ਸੇਵਾ, ਵਧੀਆ ਹੱਲ ਅਤੇ ਤੇਜ਼ ਰਿਸਪੌਂਸ ਟਾਇਮ ਪ੍ਰਦਾਨ ਕਰ ਸਕਦੇ ਹਾਂ।’’
ਭਾਰਤ ਵਿੱਚ ਦਫ਼ਤਰਾਂ ਦੇ ਵਧ ਰਹੇ ਨੈੱਟਵਰਕ ਦੇ ਨਾਲ, ਕੋਨੇ ਰਿਹਾਇਸ਼ੀ, ਵਪਾਰਕ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਨਵੀਨਤਾ, ਉੱਤਮਤਾ ਅਤੇ ਸਥਿਰਤਾ ਨੂੰ ਚਲਾਉਣ ’ਤੇ ਕੇਂਦ੍ਰਿਤ ਹੈ। ਮੋਹਾਲੀ ਦਫ਼ਤਰ ਕੁਸ਼ਲ ਅਤੇ ਭਵਿੱਖ ਲਈ ਤਿਆਰ ਲੋਕਾਂ ਦੇ ਫਲੋ ਸਲਯੂਸ਼ੰਨਜ ਨਾਲ ਤੇਜ਼ ਸ਼ਹਿਰੀਕਰਨ ਦਾ ਸਮਰਥਨ ਕਰਨ ਲਈ ਕੋਨੇ ਇੰਡੀਆ ਦੇ ਯਤਨਾਂ ਨੂੰ ਹੋਰ ਤੇਜ਼ ਕਰਦਾ ਹੈ।