Canada: ਐਡਮਿੰਟਨ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ
ਜਸਵਿੰਦਰ ਸਿੰਘ ਸਿੱਧੂ
ਐਡਮਿੰਟਨ, 23 ਮਈ, 2025: ਪਿਛਲੇ ਦਿਨੀਂ ਹਰ ਸਾਲ ਦੀ ਤਰ੍ਹਾਂ ਐਡਮਿੰਟਨ ਦੀਆਂ ਸਮੂਹ ਸਿੱਖ ਸੰਗਤਾਂ ਤੇ ਇੱਥੋਂ ਦੇ ਗੁਰੂਦਵਾਰਾ ਸਾਹਿਬਾਨ ਦੀਆਂ ਸਮੁੱਚੀਆਂ ਪ੍ਰੰਬਧਕ ਕਮੇਟੀਆਂ ਸਮੁੱਚੇ ਐਡਮਿੰਟਨ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸਾਖੀ ਦੇ ਮੌਕੇ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਆਲੋਕਿਕ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਉੱਚੇਚੇ ਤੌਰ ਸੰਗਤਾਂ ਵੱਲੋਂ ਵੰਨ ਸੁਵੰਨੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਬੜੇ ਸੁਚੱਜੇ ਢੰਗ ਨਾਲ ਸ਼ਿੰਗਾਰਿਆ ਗਿਆ। ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ।ਇਸ ਵਾਰ ਨਗਰ ਕੀਰਤਨ ਵਿਚ ਇਕੱਠ ਪੱਖੋਂ ਸਾਰੇ ਰਿਕਾਰਡ ਟੁੱਟ ਗਏ।

ਸਾਡੇ ਪੱਤਰਕਾਰਾਂ ਨੇ ਜਦ ਨਗਰ ਕੀਰਤਨ ਵਿੱਚ ਪਹੁੰਚ ਕੇ ਸੰਗਤਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੇ ਨਗਰ ਕੀਰਤਨ ਵਿੱਚ ਸਾਰੇ ਸਾਲਾਂ ਨਾਲੋਂ ਬਹੁਤ ਬਹੁਤ ਜ਼ਿਆਦਾ ਵੱਧ ਇਕੱਠ ਸੀ ਤੇ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸੰਗਤਾਂ ਨੇ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਈਆ ਪ੍ਰਬੰਧਿਕਾ ਨੇ ਸਮੁੱਚੀਆਂ ਸੰਗਤਾਂ ਤੇ ਐਡਮਿੰਟਨ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

