ਗੁੰਮ ਹੋਏ ਮੋਬਾਇਲ ਜਦੋਂ ਮਿਲੇ ਵਾਪਸ ਤਾਂ ਵੇਖੋ ਕਿਵੇਂ ਖਿੜੇ ਚੇਹਰੇ
ਪੁਲਿਸ ਨੇ 50 ਲੱਖ ਦੀ ਕੀਮਤ ਦੇ 200 ਮੋਬਾਇਲ ਰਿਕਵਰ ਕਰਕੇ ਮਾਲਕਾਂ ਨੂੰ ਸੌਂਪੇ ,,,
ਹੁਣ ਤਕ ਢੇਡ ਕਰੋੜ ਦੀ ਕੀਮਤ ਦੇ 700 ਮੋਬਾਇਲ ਰਿਕਵਰ ਕਰਕੇ ਮਾਲਕਾਂ ਤੱਕ ਵਾਪਸ ਪਹੁੰਚਾ ਚੁੱਕੀ ਹੈ ਬਟਾਲਾ ਪੁਲਿਸ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਪੁਲਿਸ ਵੱਲੋਂ "ਤੁਹਾਡਾ ਗੁੰਮ ਹੋਇਆ ਮੋਬਾਇਲ ਹੁਣ ਵਾਪਸ ਤੁਹਾਡੇ ਹੱਥ” ਮੁਹਿੰਮ ਦੇ ਤਹਿਤ ਸ਼ਿਵ ਐਡੀਟੋਰੀਅਮ ਬਟਾਲਾ ਵਿਖੇ ਚੋਥੇ ਸੈਮੀਨਾਰ ਦਾ ਆਯੋਜਨ ਕਰਕੇ ਲੋਕਾਂ ਦੇ ਗੁੰਮ ਹੋਏ 200 ਮੋਬਾਇਲ ਫੋਨ ਜਿੰਨਾ ਦੀ ਮਾਰਕੀਟ ਕੀਮਤ ਕਰੀਬ 50 ਲੱਖ ਰੁਪਏ ਦੇ ਕਰੀਬ ਹੈ ਪੰਜਾਬ ਅਤੇ ਦੇਸ਼ ਭਰ ਦੇ ਵੱਖ ਵੱਖ ਰਾਜਾਂ ਵਿਚੋਂ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ।ਦੱਸ ਦਈਏ ਕਿ ਇਸ ਮੁਹਿੰਮ ਦੀ ਲੜੀ ਵਿਚ ਬਟਾਲਾ ਪੁਲਿਸ ਵੱਲੋਂ ਹੁਣ ਤੱਕ ਪਿਛਲੇ 7 ਮਹੀਨਿਆ ਵਿਚ 700 ਮੋਬਾਇਲ ਫੋਨ ਜਿੰਨਾ ਦੀ ਮਾਰਕੀਟ ਕੀਮਤ ਕ੍ਰੀਬ 1.5 ਕਰੋੜ ਰੁਪਏ ਦੇ ਕ੍ਰੀਬ ਸੀ ਨੂੰ ਟਰੇਸ ਕਰਕੇ ਉਹਨਾ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ।
ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ SSP ਬਟਾਲਾ ਸੋਹੇਲ ਕਾਸਿਮ ਮੀਰ ਵੱਲੋਂ ਦੱਸਿਆ ਗਿਆ ਕਿ ਬਟਾਲਾ ਪੁਲਿਸ ਵੱਲੋਂ ਇਸ ਵਿਸ਼ੇਸ਼ ਮੁਹਿੰਮ ਸਦਕਾ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਤਾਇਨਾਤ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਵੱਲੋਂ ਦਿਨ ਰਾਤ ਮਿਹਨਤ ਕਰਕੇ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ, ਬਟਾਲਾ ਪੁਲਿਸ ਦਾ ਇਹ ਉਪਰਾਲਾ ਅੱਗੇ ਵੀ ਇਸ ਤਰਾਂ ਜਾਰੀ ਰਹੇਗਾ।ਪਬਲਿਕ ਨੂੰ ਮੀਡੀਆ ਰਾਹੀਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਗੁੰਮ ਹੋਏ ਮੋਬਾਇਲ ਸਬੰਧੀ ਸੂਚਨਾ ਆਪਣੇ ਨਜਦੀਕੀ ਸ਼ਾਂਝ ਕੇਂਦਰ ਦੇ ਕੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਨਾਲ ਜਰੂਰ ਸੰਪਰਕ ਕਰਨ।ਬਟਾਲਾ ਪੁਲਿਸ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਉਹਨਾ ਦੇ ਅਸਲ ਮਾਲਕਾਂ ਤੱਕ ਪਹੁੰਚਾਉਣ ਅਤੇ ਉਹਨਾ ਦੇ ਚਿਹਰਿਆਂ ਤੇ ਖੁਸ਼ੀ ਵਾਪਸ ਲਿਆਉਣ ਲਈ ਲਈ ਪੂਰੀ ਤਰਾਂ ਵਚਨਬੱਧ ਹੈ।
ਮੀਡੀਆ ਵੱਲੋ ਇਸ ਮੋਕੇ ਜਦ ਪਬਲਿਕ ਪਾਸੋਂ ਫੀਡਬੈਕ ਲਿਆ ਗਿਆ ਤਾਂ ਆਪਣਾ ਗੁੰਮ ਹੋਇਆ ਮੋਬਾਇਲ ਵਾਪਸ ਪਾ ਕੇ ਉਹਨਾ ਦੇ ਚਿਹਰਿਆਂ ਤੇ ਅਲੱਗ ਹੀ ਤਰਾਂ ਦੀ ਖੁਸ਼ੀ ਦਿਖਾਈ ਦਿਤੀ ਜਿਸ ਦੇ ਬਦਲੇ ਪਬਲਿਕ ਵੱਲੋ ਬਟਾਲਾ ਪੁਲਿਸ ਦੇ ਇਸ ਉਪਰਾਲੇ ਦਾ ਬਟਾਲਾ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।