ਪੰਜਾਬ ਦੇ ਮੰਤਰੀ ਅੱਜ ਨਸ਼ਾ ਮੁਕਤ ਯਾਤਰਾ ਦੀ ਕਰਨਗੇ ਅਗਵਾਈ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 19 ਮਈ, 2025: ਪੰਜਾਬ ਦੇ ਕੈਬਨਿਟ ਮੰਤਰੀ ਅੱਜ ਆਪੋ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕਰਨਗੇ। ਮੰਤਰੀਆਂ ਤੋਂ ਇਲਾਵਾ ਵਿਧਾਇਕ ਤੇ ਹਲਕਾ ਇੰਚਾਰਜ ਵੀ ਯਾਤਰਾਵਾਂ ਕੱਢਣਗੇ।
ਹਰ ਵਿਧਾਨ ਸਭਾ ਹਲਕੇ ਦੇ ਤਿੰਨ ਪਿੰਡਾਂ/ਵਾਰਡਾਂ ਵਿਚ ਕੱਢੀ ਜਾਵੇਗੀ ਨਸ਼ਾ ਮੁਕਤ ਯਾਤਰਾ
ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਹਲਕੇ ਦੇ ਪਿੰਡ ਰਾਜੀਆਂ, ਕੋਟਲਾ ਭਲਾ ਪਿੰਡ ਤੇ ਸਲੇਮਪੁਰਾ ਵਿਚ ਕਰਨਗੇ ਪ੍ਰੋਗਰਾਮ। ਹਰਭਜਨ ਸਿੰਘ ਈ ਟੀ ਓ ਜੰਡਿਆਲਾ ਦੇ ਦੇਵੀਦਾਸਪੁਰਾ, ਵਡਾਲਾ ਜੋਹਲ ਅਤੇ ਜਾਂਡ, ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੁਰਾ ਦੇ ਭੰਨਾ, ਪੱਕਾ ਤੇ ਨਵਾਂ ਟਹਿਣਾ, ਮਹਿੰਦਰ ਭਗਤ ਜਲੰਧਰ ਵੈਸਟ ਦੇ ਵਾਰਡ ਨੰਬਰ 45, 46 ਅਤੇ 47, ਡਿਪਟੀ ਸਪੀਕਰ ਜੈ ਕਿਸ਼ਨ ਗੜ੍ਹਸ਼ੰਕਰ ਦੇ ਡੋਗਰਪੁਰ, ਰਸੂਲਪੁਰ ਤੇ ਗੋਲੇਵਾਲ, ਰਵਜੋਤ ਸਿੰਘ ਹਲਕਾ ਸ਼ਾਮਚੁਰਾਸੀ ਦੇ ਅਜਰਹਮ, ਬੱਦੋਵਾਲ ਤੇ ਮੇਘੋਵਾਲ, ਤਰੁਣਪ੍ਰੀਤ ਸਿੰਘ ਸੌਂਦ ਖੰਨਾ ਹਲਕੇ ਦੇ ਗੋਹ, ਲਲਹੇੜੀ ਤੇ ਰਤਨਹੇੜੀ, ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਦੇ ਮੰਗਲੀ ਨੀਵੀਂ, ਮੰਗਲੀ ਉੱਚੀ ਤੇ ਗੋਬਿੰਦਗੜ੍ਹ, ਲਾਲ ਚੰਦ ਕਟਾਰੂਚੱਕ ਭੋਆ ਦੇ ਰਾਜਪਰੂਰਾ, ਸੁਕਲਗੜ੍ਹ ਤੇ ਗੁਲਪੁਰ, ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ ਦੇ ਘਮਰੋਦਾ, ਲੁਬਾਣਾ ਟੇਕੂ ਤੇ ਕੈਦੂਪੁਰ, ਹਰਜੋਤ ਬੈਂਸ ਆਨੰਦਪੁਰ ਸਾਹਿਬ ਦੇ ਭੰਗਲ, ਖੇਰਾ ਕਲਮੋਟ ਤੇ ਭਾਲੜੀ, ਹਰਪਾਲ ਚੀਮਾ ਦਿੜਬਾ ਦੇ ਬਘਰੋਲ, ਸਫੀਪੁਰ ਕਲਾਂ ਤੇ ਸਫੀਪੁਰ ਖੁਰਦ, ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ ਦੇ ਬਘੋਰਾ ਖੁਰਦ, ਬਘੋਰਾ ਕਲਾਂ ਤੇ ਲਹਿਰਾ ਦੇ ਵਾਰਡ ਨੂੰ 5, ਅਮਨ ਅਰੋੜਾ ਸੁਨਾਮ ਦੇ ਸ਼ਾਹਪੁਰ ਕਲਾਂ, ਝਾਰੋਂ ਤੇ ਤੋਗਾਵਾਲ, ਗੁਰਮੀਤ ਸਿੰਘ ਖੁੱਡੀਆਂ ਲੰਬੀ ਦੇ ਛਾਪਿਆਂਵਾਲੀ, ਕੋਲਿਆਂਵਾਲੀ ਤੇ ਬੁਰਜਾ, ਬਲਜੀਤ ਕੌਰ ਮਲੋਟ ਦੇ ਨਵਾਂ ਪਿੰਡ ਮਲੋਟ, ਫੂਲੇਵਾਲਾ ਤੇ ਸ਼ੇਰਗੜ੍ਹ ਅਤੇ ਮੰਤਰੀ ਲਾਲਜੀਤ ਭੁੱਲਰ ਹਲਕਾ ਪੱਟੀ ਦੇ ਅਲੀਪੁਰ, ਠਠਿਆਂ ਤੇ ਨੱਥੂਪੁਰ ਵਿਚ ਨਸ਼ਾ ਮੁਕਤ ਯਾਤਰਾ ਕੱਢ ਕੇ ਆਪ ਸਰਕਾਰ ਦੀ ਮਹਾ ਲੋਕ ਸੰਪਰਕ ਮੁਹਿੰਮ ਦਾ ਹਿੱਸਾ ਬਣਨਗੇ।