ਆਈ ਏ ਐਸ ਡਾ. ਨਵਜੋਤ ਖੋਸਾ ਨੂੰ ਸਦਮਾ, ਪਿਤਾ ਜਗਤਾਰ ਸਿੰਘ ਖੋਸਾ ਦਾ ਦਿਹਾਂਤ, ਅੰਤਿਮ ਅਰਦਾਸ 23 ਨੂੰ ਬਠਿੰਡਾ ’ਚ
ਡਾਕਟਰ ਨਵਜੋਤ ਖੋਸਾ ਪੰਜਾਬ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਮਰਦਮਸ਼ੁਮਾਰੀ ਹਨ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਪਾਲ ਸਿੰਘ ਸਿੱਧੂ
ਬਠਿੰਡਾ, 19 ਮਈ, 2025: ਕੇਰਲਾ ਕੇਡਰ ਦੇ ਸੀਨੀਅਰ ਆਈ ਏ ਐਸ ਅਫਸਰ ਡਾ. ਨਵਜੋਤ ਖੋਸਾ ਜੋ ਪੰਜਾਬ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਮਰਦਮਸ਼ੁਮਾਰੀ ਹਨ, ਨੂੰ ਉਦੋਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਜਗਤਾਰ ਸਿੰਘ ਖੋਸਾ ਦਾ 14 ਮਈ ਨੂੰ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ।
ਜਗਤਾਰ ਸਿੰਘ ਖੋਸਾ ਹਿੰਦੋਸਤਾਨ ਟਰੈਕਟਰਜ਼ ਲਿਮਟਿਡ ਦੇ ਰੀਜਨਲ ਮਾਰਕੀਟਿੰਗ ਹੈਡ (ਉੱਤਰੀ ਭਾਰਤ) ਵਜੋਂ ਸੇਵਾ ਮੁਕਤ ਹੋਏ ਸਨ ਤੇ ਬਠਿੰਡਾ ਦੇ ਵਸਨੀਕ ਸਨ। ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਤੇ ਧੀ ਡਾ. ਨਵਜੋਤ ਖੋਸਾ ਨੂੰ ਛੱਡ ਗਏ ਹਨ।
ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ 23 ਮਈ 2025 (ਵੀਰਵਾਰ) ਨੂੰ 11.00 ਤੋਂ 1.00 ਵਜੇ ਤੱਕ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼ 1 ਬਠਿੰਡਾ ਵਿਖੇ ਹੋਵੇਗੀ। ਪਰਿਵਾਰ ਨੇ ਸਾਰੇ ਨਜ਼ਦੀਕੀਆਂ ਨੂੰ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
