ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਦੁਬਾਰਾ ਜਿੰਮੇਵਾਰੀ ਮਿਲਣ ਤੇ ਕਾਂਗਰਸੀ ਵਰਕਰਾਂ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਹਲਕਾ ਜਗਰਾਉਂ ਤੋਂ ਚੇਅਰਮੈਨ ਰਾਜੇਸ਼ ਇੰਦਰ ਸਿੰਘ ਸਿੱਧੂ ਅਤੇ ਕਾਂਗਰਸੀ ਵਰਕਰਾਂ ਵੱਲੋਂ ਹਾਈ ਕਮਾਨ ਦਾ ਕੀਤਾ ਗਿਆ ਧੰਨਵਾਦ
ਜਗਰਾਉਂ, 4 ਜੁਲਾਈ ( ਦੀਪਕ ਜੈਨ)
: ਪੰਜਾਬ ਕਾਂਗਰਸ ਵਿੱਚ ਨਵੀਆਂ ਨਿਯੁਕਤੀਆਂ ਨੂੰ ਲੈ ਕੇ ਹਲਕਾ ਜਗਰਾਉਂ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਜਿਸ ਤਹਿਤ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੂਜੀ ਵਾਰ ਪੰਜਾਬ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਵਿੱਚ ਦੁਬਾਰਾ ਵਿਰੋਧੀ ਧਿਰ ਦਾ ਲੀਡਰ ਨਿਯੁਕਤ ਕਰਨ ਦੇ ਨਾਲ-ਨਾਲ ਹੋਰ ਆਗੂਆਂ ਨੂੰ ਪੰਜਾਬ ਵਿੱਚ ਅਹਿਮ ਜਿੰਮੇਵਾਰੀਆਂ ਦੇਣ ਲਈ ਕਾਂਗਰਸੀ ਵਰਕਰਾਂ ਨੇ ਹਾਈ ਕਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਐਸ.ਸੀ. ਵਿਭਾਗ (ਪੰਜਾਬ) ਦੇ ਉਪ ਚੇਅਰਮੈਨ ਰਾਜੇਸ਼ ਇੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਏ ਇਕੱਠ ਜਿਸ ਵਿੱਚ ਹਲਕਾ ਜਗਰਾਉਂ ਦੇ ਸਮੂਹ ਕਾਂਗਰਸੀ ਵਰਕਰਾਂ ਨੇ ਖੁਸ਼ੀ ਸਾਂਝੀ ਕਰਦਿਆਂ ਹਾਈ ਕਮਾਨ ਦੇ ਫੈਸਲੇ ਤੇ ਪੂਰਾ ਭਰੋਸਾ ਪ੍ਰਗਟਾਇਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਹੀ ਹਰ ਇੱਕ ਵਰਕਰ ਨੂੰ ਉਸਦਾ ਬਣਦਾ ਮਾਣ ਸਤਕਾਰ ਦਿੱਤਾ ਜਾਂਦਾ ਹੈ ਇਸੇ ਲੜੀ ਤਹਿਤ ਕਾਂਗਰਸ ਹਾਈ ਕਮਾਨ ਵੱਲੋਂ ਜੋ ਇਹ ਨਵੀਆਂ ਨਯੁਕਤੀਆਂ ਕੀਤੀਆਂ ਗਈਆਂ ਹਨ ਉਸ ਵਿੱਚ ਵੀ ਹਰ ਵਰਗ ਨੂੰ ਬਿਨਾਂ ਕਿਸੇ ਪੱਖ ਪਾਤ ਦੇ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਗਿਆ ਹੈ ਜਿਸ ਕਾਰਨ ਪਾਰਟੀ ਵਿੱਚ ਹਰ ਇੱਕ ਵਰਕਰ ਪਾਰਟੀ ਨਾਲ ਚਟਾਨ ਵਾਂਗ ਖੜਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਸਨੀ ਕੱਕੜ, ਬੌਬੀ ਕਪੂਰ, ਲਾਲੀ ਅਲੀਗੜ੍ਹ, ਸਤਿੰਦਰ ਤਤਲਾ, ਪਰਮਜੀਤ ਲੱਧੜ, ਰਮਿੰਦਰਜੀਤ ਸਿੰਘ, ਪੰਕਜ ਕੌੜਾ, ਟਹਿਲ ਸਿੰਘ ਗਿੱਲ, ਜਗਜੀਤ ਸਿੰਘ, ਪਰਵੀਨ ਕੋਹਲੀ, ਗੁਰਦਿੱਤ ਸਿੰਘ, ਅਮਰਨਾਥ ਕਲਿਆਣ, ਸੁੰਦਰ ਰਾਮਗੜ੍ਹ, ਹਰਿੰਦਰ ਪਾਲ, ਲਾਲ ਚੰਦ ਸ਼ਰਮਾ, ਮਨਿੰਦਰ ਸਿੰਘ ਅਤੇ ਬਿੱਟੂ ਜੈਸੁਖ ਸਮੇਤ ਹੋਰ ਵਰਕਰ ਵੀ ਮੌਜੂਦ ਸਨ।