ਚੰਨੀ ਧੜੇ ਦੀ ਮੀਟਿੰਗ ਦੀਆਂ ਵੇਖੋ Exclusive ਤਸਵੀਰਾਂ
Ravi Jakhu
ਚੰਡੀਗੜ੍ਹ, 3 ਜੁਲਾਈ 2026- ਕਾਂਗਰਸ ਹਾਈਕਮਾਂਡ ਦੁਆਰਾ ਪਿਛਲੇ ਦਿਨੀਂ ਲਏ ਗਏ ਫ਼ੈਸਲੇ ਤੋਂ ਨਰਾਜ਼ ਸਾਬਕਾ ਸੀਐੱਮ ਅਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਵੱਡਾ ਇਕੱਠ ਮੋਰਿੰਡਾ ਵਿੱਚ ਸੱਦਿਆ ਗਿਆ।

ਬੇਸ਼ੱਕ ਚੰਨੀ ਧੜੇ ਨੇ ਇਸ ਨੂੰ ਮੀਟਿੰਗ ਦਾ ਨਾਮ ਦਿੱਤਾ ਸੀ, ਪਰ ਉੱਥੇ ਪਹੁੰਚਿਆ ਕਾਂਗਰਸ ਦੇ ਵੱਡੇ ਆਗੂਆਂ ਅਤੇ ਵਰਕਰਾਂ ਦਾ ਜਮਾਵੜਾ ਇਹੋ ਦਰਸਾ ਰਿਹਾ ਸੀ ਕਿ ਕਾਂਗਰਸ ਦੀ ਕਰੀਬ 70 ਪ੍ਰਤੀਸ਼ਤ ਤੋਂ ਵੱਧ ਗਿਣਤੀ ਚੰਨੀ ਨਾਲ ਖੜੀ ਹੈ। ਚੰਨੀ ਧੜੇ ਦੀ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕੀਤੀ।

ਭਾਵੇਂਕਿ ਆਪਣੇ ਬਿਆਨ ਵਿੱਚ ਬਾਜਵਾ ਨੇ ਇਹ ਕਹਿ ਦਿੱਤਾ ਕਿ, ਸਾਡੀ ਕਾਂਗਰਸ ਹਾਈ ਕਮਾਂਡ ਦੇ ਨਾਲ ਕੋਈ ਲੜਾਈ ਨਹੀਂ, ਪਰ ਇੰਨਾਂ ਵੀ ਕਹਿੰਦੇ ਨਜ਼ਰੀ ਆਏ ਕਿ ਅਗਲੇ ਫ਼ੈਸਲੇ ਵਾਸਤੇ ਹੁਣ ਚੰਨੀ ਨੂੰ ਅੱਗੇ ਕੀਤਾ ਗਿਆ ਹੈ ਕਿ ਉਹ ਹਾਈਕਮਾਂਡ ਦੇ ਨਾਲ ਗੱਲਬਾਤ ਕਰਨ।

ਚੰਨੀ ਨੂੰ ਦਰਅਸਲ ਅਗਲੀਆਂ ਚੋਣਾਂ ਲਈ ਕੰਪੇਨਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਦੋਂਕਿ ਹਾਈ ਕਮਾਂਡ ਨੇ ਪੰਜਾਬ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਵਿੱਚ ਬਦਲਾਅ ਨਹੀਂ ਕੀਤਾ ਹੈ। ਚੰਨੀ ਧੜੇ ਮੁਤਾਬਿਕ, ਵੇਖੀਏ ਤਾਂ ਇਹੋ ਲੱਗਦਾ ਹੈ ਕਿ ਇਹ ਧੜਾ ਚੰਨੀ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਵੇਖਣਾ ਚਾਹੁੰਦਾ ਹੈ।




- Download Babushahi App
-
-