1991 ਦੇ ਫਰਜ਼ੀ ਪੁਲਿਸ ਮੁਕਾਬਲਾ ਮਾਮਲੇ 'ਚ ਭਗੌੜੇ ਕਸ਼ਮੀਰ ਸਿੰਘ ਨੂੰ 5 ਸਾਲ ਦੀ ਕੈਦ
ਮੋਹਾਲੀਃ- 4 ਜੁਲਾਈ 2026
ਰਵੀ ਜੱਖੂ
ਤਿੰਨ ਦਹਾਕਿਆਂ ਬਾਅਦ CBI ਵੱਲੋਂ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਨੇ ਗੈਰ-ਕਾਨੂੰਨੀ ਅਗਵਾ ਅਤੇ ਹਿਰਾਸਤ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ 1991 ਦੇ ਬਲਜੀਤ ਸਿੰਘ ਦੇ ਕਥਿਤ ਗੈਰ-ਕਾਨੂੰਨੀ ਅਗਵਾ, ਨਾਜਾਇਜ਼ ਹਿਰਾਸਤ ਅਤੇ ਤਸ਼ੱਦਦ ਨਾਲ ਜੁੜੇ ਸੀਬੀਆਈ ਕੇਸ ਵਿੱਚ ਭਗੌੜੇ ਰਹੇ ਕਸ਼ਮੀਰ ਸਿੰਘ ਨੂੰ ਅਦਾਲਤ ਨੇ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਕਸ਼ਮੀਰ ਸਿੰਘ ਨੂੰ ਨਵੰਬਰ 2025 ਵਿੱਚ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 2023 ਵਿੱਚ ਇਸੇ ਕੇਸ ਵਿੱਚ ਤਤਕਾਲੀ ਐੱਸਐੱਚਓ ਸੂਬਾ ਸਿੰਘ, ਦਲਬੀਰ ਸਿੰਘ ਅਤੇ ਰਵੇਲ ਸਿੰਘ ਨੂੰ ਵੀ ਦੋਸ਼ੀ ਕਰਾਰ ਦੇ ਕੇ ਸਜ਼ਾਵਾਂ ਸੁਣਾਈਆਂ ਗਈਆਂ ਸਨ। ਹੁਣ ਵੱਖਰੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕਸ਼ਮੀਰ ਸਿੰਘ ਨੂੰ ਵੀ 5 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ।
- Download Babushahi App
-
-