ਸੈਕਸ਼ਨ ਅਫਸਰ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਬਠਿੰਡਾ ਵਿਖੇ ਹਜ਼ਾਰ ਹੋਣ 'ਤੇ ਸਵਾਗਤ
ਅਸ਼ੋਕ ਵਰਮਾ
ਬਠਿੰਡਾ , 3 ਜੁਲਾਈ 2026 :ਹੈਵਨਦੀਪ ਕੌਰ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ. ਸਿੱ), ਬਠਿੰਡਾ ਵਿਖੇ ਬਤੌਰ ਸੈਕਸ਼ਨ ਅਫਸਰ (S.O.) ਹਾਜ਼ਿਰ ਹੋਏI ਇਹਨਾਂ ਨੂੰ ਹਾਜ਼ਰ ਕਰਵਾਉਣ ਸਮੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਬਠਿੰਡਾ ਚਮਕੌਰ ਸਿੰਘ 'ਸਿੱਧੂ', ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਬਠਿੰਡਾ ਜਸਵੀਰ ਸਿੰਘ ਬੇਗਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਠਿੰਡਾ ਜਸਵੀਰ ਸਿੰਘ ਗਿੱਲ ਅਤੇ ਸਮੂਹ ਸਟਾਫ਼ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਬਠਿੰਡਾ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮੈਡਮ ਨੂੰ ਉਚੇਚੇ ਤੌਰ 'ਤੇ ਜੁਆਇੰਨ ਕਰਵਾਉਣ ਹਿੱਤ ਅਸ਼ਵਨੀ ਜਿੰਦਲ (ਡੀ ਸੀ ਐੱਫ ਏ), ਵਿਕਾਸ ਮਿੱਤਲ (ਏ ਸੀ ਐੱਫ ਏ), ਸ਼ੁਭਮ ਵਾਲੀਆ (ਐੱਸ ਓ) ਰੀਜਨਲ ਟ੍ਰਾਂਸਪੋਰਟ ਆਫਿਸ ਫ਼ਰੀਦਕੋਟ, ਸ਼੍ਰੀਮਤੀ ਸੰਦੀਪ ਕੌਰ ਸਟੈਨੋ, ਅੰਦਰੂਨੀ ਪੜਤਾਲ ਸੰਸਥਾ ਬਠਿੰਡਾ, ਨਿਧੀ ਬਾਂਸਲ ਅੰਦਰੂਨੀ ਪੜਤਾਲ ਸੰਸਥਾ ਬਠਿੰਡਾ, ਦੀਪਕ ਗੋਇਲ ਕਲਰਕ, ਆਬਕਾਰੀ ਤੇ ਕਰ ਵਿਭਾਗ ਦੇ ਐੱਸ ਓ ਗੁਰਸੇਵਕ ਸਿੰਘ ਸਿੱਧੂ,ਐੱਸ ਓ ਸੰਦੀਪ ਕੁਮਾਰ ਫ਼ਰੀਦਕੋਟ, ਕੁਲਵਿੰਦਰ ਸਿੰਘ (ਹੈੱਡਮਾਸਟਰ), ਗਗਨਦੀਪ ਕੌਰ (ਹੈੱਡਮਿਸਟ੍ਰੈੱਸ) ਅਤੇ ਗੁਰਜੀਤ ਸਿੰਘ (ਹੈੱਡਮਾਸਟਰ) ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਠਿੰਡਾ ਵੱਲੋਂ ਮਾਨਵ ਨਾਗਪਾਲ, ਪ੍ਰਦੀਪ ਸਿੰਘ ਮਾਨ, ਦਵਿੰਦਰ ਕੌਰ ਸਟੈਨੋ, ਰੀਟਾ ਰਾਣੀ ਡਾਟਾ ਉਪਰੇਟਰ, ਸਰਬਜੀਤ ਸਿੰਘ, ਸਰਬਜੀਤ ਕੌਰ, ਪਰਮਜੀਤ ਕੌਰ, ਮਮਤਾ ਰਾਣੀ, ਰਾਜ ਕਲਾ, ਜੰਗ ਸਿੰਘ, ਮਨਜੀਤ ਸਿੰਘ, ਜੈ ਰਾਮ ਸੇਵਾਦਾਰ ਅਤੇ ਸਮੂਹ ਸਟਾਫ਼ ਹਾਜ਼ਰ ਹੋਇਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਬਠਿੰਡਾ ਵਿਖੇ ਪਹਿਲਾ ਬਿਰਾਜਮਾਨ ਸੈਕਸਨ ਅਫ਼ਸਰ ਗੁਰਸੇਵਕ ਸਿੰਘ ਸਿੱਧੂ ਦੀ ਬਦਲੀ ਉਪਰੰਤ ਅੱਜ ਖ਼ਾਲੀ ਪੋਸਟ 'ਤੇ ਜੁਆਇੰਨ ਕਰਦਿਆਂ ਚਾਰਜ ਲੈਣ ਉਪਰੰਤ ਹੈਵਨਦੀਪ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਦਫਤਰਾਂ ਦੇ ਵਿੱਤੀ ਮਾਮਲਿਆਂ ਸਬੰਧੀ ਅਗਵਾਈ ਦੇਣ ਦੀ ਡਿਊਟੀ ਪੂਰੀ ਤਨਦੇਹੀ ਨਾਲ਼ ਨਿਭਾਉਂਣਗੇ ਅਤੇ ਸਮੇਂ ਸਿਰ ਸਾਰੇ ਕੰਮ ਕਰਨ ਲਈ ਯਤਨਸ਼ੀਲ ਰਹਿਣਗੇ।