ਹਰ ਸਹਾਇ ਸੇਵਾ ਦਲ ਵੱਲੋ ਬੇਜ਼ੁਬਾਨ ਪੰਛੀਆਂ ਲਈ ਪਾਣੀ ਅਤੇ ਦਾਣੇ ਵਾਸਤੇ ਮਿੱਟੀ ਦੇ ਕਟੋਰੇ ਦੁਕਾਨਦਾਰਾਂ ਨੂੰ ਵੰਡੇ ਗਏ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 14 ਮਈ 2026:- ਵਾਤਾਵਰਣ ਅਤੇ ਕੁਦਰਤ ਪ੍ਰੇਮੀ ਹਰ ਸਹਾਇ ਸੇਵਾ ਦਲ ਵੱਲੋਂ ਬਹੁਤ ਹੀ ਨਿਵੇਕਲਾ ਕਾਰਜ ਕੀਤਾ ਗਿਆ। ਜਿੱਥੇ ਬੇਜੁਬਾਨ ਪੰਛੀਆਂ ਲਈ ਪਾਣੀ ਅਤੇ ਦਾਣਾ ਵਾਸਤੇ ਮਿੱਟੀ ਦੇ ਕਟੋਰੇ ਦੁਕਾਨਦਾਰਾਂ ਨੂੰ ਵੰਡੇ ਗਏ। ਇਹ ਕਾਰਜ ਡਾਕਟਰ ਦੀਪ ਸਿੰਘ ਪ੍ਰਧਾਨ ਹਰ ਸਹਾਇ ਸੇਵਾ ਦਲ ਅਤੇ ਮਨਜੀਤ ਚਿੱਤਰਕਾਰ ਵਾਰਡ ਨੰਬਰ ੨੦ ਵੱਲੋਂ ਕੀਤਾ ਗਿਆ। ਇਸ ਦੌਰਾਨ ਸਮੂਹ ਦੁਕਾਨਦਾਰ ਸਰਹੰਦ ਰੋਡ ਅਨਾਜ ਮੰਡੀ ਅਤੇ ਫੈਕਟਰੀ ਏਰੀਆ ਉਪਕਾਰ ਨਗਰ ਦੇ ਸਮੂਹ ਦੁਕਾਨਦਾਰ ਹਾਜਰ ਸਨ। ਹਰ ਸਿੰਘ ਸੇਵਾ ਦਲ ਵੱਲੋਂ ਇਹ ਵੀ ਪ੍ਰਣ ਲਿਆ ਗਿਆ ਕਿ ਇਹ ਸੇਵਾ ਲਗਾਤਾਰ ਜਾਰੀ ਰਹੇਗੀ ।ਇਸ ਦੌਰਾਨ ਗੌਰਵ ਡਕਾਲਾ, ਮਨਜਿੰਦਰ ਸਿੰਘ ਸਿਕੇਂਦਰ,ਗੁਰਮਨ ਸਿੰਘ , ਹਨੀ ਸਿੰਘ, ਡਾਕਟਰ ਅਜੇ ਹਾਜ਼ਰ ਸਨ।