ਗੁਰਦਾਸਪੁਰ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਰੋਹਿਤ ਗੁਪਤਾ
ਗੁਰਦਾਸਪੁਰ, 13 ਮਈ ਗੁਰਦਾਸਪੁਰ ਪਬਲਿਕ ਸਕੂਲ ਗੁਰਦਾਸਪੁਰ ਦਾ ਬਾਰ੍ਹਵੀਂ ਅਤੇ ਜਮਾਤ ਦਾ ਨਤੀਜਾ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਰਿਹਾ। ਜਿਸ ਵਿੱਚ ਵਿਦਿਆਰਥੀ ਪਿਯੁਸ਼ ਵਰਮਾ ਪੁੱਤਰ ਹਰਿਸ਼ ਕੁਮਾਰ 90 ਫੀਸਦੀ ਅੰਕ ਲੈ ਕੇ ਕਾਮਰਸ ਸਟਰੀਮ ਅਤੇ ਸਕੂਲ ਵਿਚੋਂ ਪਹਿਲੇ ਸਥਾਨ 'ਤੇ ਰਿਹਾ । ਮ੍ਰਿਣਾਲ ਮਹਾਜਨ ਪੁੱਤਰੀ ਵਰਿੰਦਰ ਕੁਮਾਰ 88 ਫੀਸਦੀ ਅੰਕ ਲੈ ਕੇ ਨਾਨ ਮੈਡੀਕਲ ਸਟਰੀਮ ਵਿੱਚ ਪਹਿਲੇ ਸਥਾਨ ਤੇ ਰਹੀ ।ਦਾਨਿਸ਼ ਵਿਰਦੀ ਪੁੱਤਰ ਪ੍ਰਵੀਨ ਕੁਮਾਰ 81ਫੀਸਦੀ ਅੰਕ ਲੈ ਕੇ ਨਾਨ ਮੈਡੀਕਲ ਸਟਰੀਮ ਵਿੱਚ ਦੂੱਜੇ ਸਥਾਨ 'ਤੇ ਰਿਹਾ । ਯੂਵਰਾਜ ਪੁੱਤਰ ਰਾਜ ਕੁਮਾਰ 80 ਫੀਸਦੀ ਅੰਕ ਲੈ ਕੇ ਮੈਡੀਕਲ ਸਟਰੀਮ ਵਿੱਚ ਪਹਿਲੇ ਸਥਾਨ ਤੇ ਰਿਹਾ । ਅਤੇ ਕਾਰਤਿਕ ਪੁੱਤਰ ਰਵਿੰਦਰ ਕੁਮਾਰ 78 ਫੀਸਦੀ ਅੰਕ ਲੈ ਕੇ ਨਾਨ ਮੈਡੀਕਲ ਸਟਰੀਮ ਵਿੱਚ ਤਿੱਜੇ ਸਥਾਨ ਤੇ ਰਿਹਾ ਅਤੇ ਸੁਖਮਨਪ੍ਰੀਤ ਕੌਰ ਪੁੱਤਰੀ ਗੁਰਜੀਤ ਸਿੰਘ 75 ਫੀਸਦੀ ਅੰਕ ਲੈਣ ਮੈਡੀਕਲ ਸਟਰੀਮ ਵਿੱਚ ਦੂੱਜੇ ਸਥਾਨ ਤੇ ਰਿਹਾ ਬਾਕੀ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਅੰਕ ਹਾਸਿਲ ਕੀਤੇ ਹਨ। ਇਸ ਮੌਕੇ ਸਕੂਲ ਡਾਇਰੈਕਟਰ ਸ੍ਰੀਮਤੀ ਅਰਚਨਾ, ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਪ੍ਰਿੰਸੀਪਲ ਸੰਦੀਪ ਅਰੋੜਾ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਨ ਸਦਕਾ ਹੀ ਸਕੂਲ ਸ਼ਾਨਦਾਰ ਨਤੀਜੇ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਖੇਡਾਂ ਜਿਵੇਂ ਕਰਾਟੇ, ਬੈਡਮਿੰਟਨ, ਬਾਸਕਿਟ ਬਾਲ, ਵਾਲੀਬਾਲ ਆਦਿ ਕਰਵਾਈਆਂ ਜਾਂਦੀਆਂ ਹਨ ਅਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਉਜਾਗਰ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਪੜ੍ਹਾਈ ਵਿੱਚ ਦਿਲਚਸਪੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਿਆ ਰਹੇਗਾ।
ਮਾਪੇ ਅਤੇ ਵਿਦਿਆਰਥੀ ਨਤੀਜੇ ਤੋਂ ਬਹੁਤ ਉਤਸ਼ਾਹਿਤ ਅਤੇ ਖੁਸ਼ ਸਨ। ਵਿਦਿਆਰਥੀਆਂ ਨੇ ਕਿਹਾ ਕਿ ਸਾਡੇ ਕੋਲ ਸਭ ਤੋਂ ਵਧੀਆ ਅਧਿਆਪਕ ਸਨ ਜੋ ਸਾਨੂੰ ਅਕਾਦਮਿਕ ਅਤੇ ਕਰੀਅਰ ਕੌਂਸਲਿੰਗ ਦੋਵਾਂ ਪੱਖੋਂ ਪੜ੍ਹਾਉਂਦੇ ਸਨ ਅਤੇ ਮਾਰਗਦਰਸ਼ਨ ਕਰਦੇ ਸਨ, ਸਕੂਲ ਪ੍ਰਬੰਧਨ ਅਤੇ ਪ੍ਰਿੰਸੀਪਲ ਦੇ ਨਿਰੰਤਰ ਸਮਰਥਨ ਨਾਲ ਅਸੀਂ ਅੱਜ ਇਹ ਮੁਕਾਮ ਹਾਸਲ ਕੀਤਾ ਹੈ।