ਸਰਕਾਰੀ ਸਕੂਲ ਭਾਈ ਬਖਤੌਰ ਦੇ ਖਿਡਾਰੀਆਂ ਦਾ ਧਮਾਕੇਦਾਰ ਪ੍ਰਦਰਸ਼ਨ, ਜ਼ਿਲ੍ਹਾ ਪੱਧਰੀ ਖੇਡਾਂ 'ਚ ਜਿੱਤੇ 64 ਤਗਮੇ
ਅਸ਼ੋਕ ਵਰਮਾ
ਬਠਿੰਡਾ ,17 ਸਤੰਬਰ 2025:ਸਰਕਾਰੀ ਹਾਈ ਸਕੂਲ ਭਾਈ ਬਖਤੌਰ ਦੇ ਖਿਡਾਰੀਆਂ ਨੇ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਖਿਡਾਰੀਆਂ ਨੇ ਬਾਕਸਿੰਗ, ਕਿੱਕ ਬਾਕਸਿੰਗ ਅਤੇ ਤਾਈਕਵਾਡੋਂ ਖੇਡਾਂ ਵਿੱਚ ਭਾਗ ਲੈ ਕੇ ਕੁੱਲ 64 ਪੁਜੀਸ਼ਨਾਂ ਹਾਸਲ ਕੀਤੀਆਂ। ਬਾਕਸਿੰਗ ਵਿੱਚ 4 ਸੋਨੇ ਦੇ ਤਮਗੇ, 3 ਚਾਂਦੀ ਦੇ ਤਮਗੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਗਏ। ਕਿੱਕ ਬਾਕਸਿੰਗ ਵਿੱਚ 14 ਸੋਨੇ ਦੇ, 5 ਚਾਂਦੀ ਦੇ ਅਤੇ 6 ਕਾਂਸੀ ਦੇ ਤਮਗੇ ਪ੍ਰਾਪਤ ਕੀਤੇ। ਤਾਈਕਵਾਡੋਂ ਵਿੱਚ 10 ਸੋਨੇ ਦੇ, 9 ਚਾਂਦੀ ਦੇ ਅਤੇ 11 ਕਾਂਸੀ ਦੇ ਤਮਗੇ ਜਿੱਤੇ ਗਏ।
ਸਕੂਲ ਇੰਚਾਰਜ ਸ਼੍ਰੀਮਤੀ ਪੂਨਮ ਭਨੌਟ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਰੀਰਕ ਸਿੱਖਿਆ ਅਧਿਆਪਕ ਸ੍ਰੀ ਕੁਲਦੀਪ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟਾਫ ਮੈਂਬਰ ਗੁਰਦੀਪ ਸਿੰਘ, ਸੈਫ਼ੀ ਗੋਇਲ, ਜਸਵਿੰਦਰ ਕੌਰ, ਜਸਪ੍ਰੀਤ ਕੌਰ, ਰੇਣੂ ਬਾਲਾ, ਰੀਨਾ ਰਾਣੀ, ਨਵਨੀਤ ਕੌਰ, ਚਰਨਪ੍ਰੀਤ ਕੌਰ, ਕੋਚ ਗੁਰਵਿੰਦਰ ਸਿੰਘ ਅਤੇ ਭਾਰਤੀ ਫਾਊਂਡੇਸ਼ਨ ਵੱਲੋਂ ਰਾਜੇਸ਼ ਕੁਮਾਰ ਹਾਜ਼ਰ ਸਨ। ਸਭ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।