ਫ਼ਰੀਦਕੋਟੀਆਂ ਨੇ ਬਲਾਚੌਰ ਆ ਕੇ ਕੀਤਾ ਸੁਨੀਲ ਚੰਦਿਆਣਵੀ ਦਾ ਸਨਮਾਨ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਸਤੰਬਰ,2025
ਨੈਸ਼ਨਲ ਯੂਥ ਵੈਲਫੇਅਰ ਕਲੱਬ ਫ਼ਰੀਦਕੋਟ ਦੇ ਨੁਮਾਇੰਦਿਆਂ ਨੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਸਰਕਾਰੀ ਕੰਨਿਆ ਸੀ ਸੈ ਸਕੂਲ, ਬਲਾਚੌਰ ਵਿਖੇ ਪ੍ਰਿੰਸੀਪਲ ਮੈਡਮ ਪੂਜਾ ਗੁਪਤਾ ਜੀ ਦੀ ਰਹਿਨੁਮਾਈ ਹੇਠ ਅਯੋਜਿਤ ਕੀਤਾ। ਇਸ ਸਮਾਗਮ ਵਿੱਚ ਕਲੱਬ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਭੰਗੜਾ ਕੋਚ, ਸ. ਹਰਿੰਦਰ ਸੰਧੂ ਪ੍ਰਸਿੱਧ ਲੋਕ ਗਾਇਕ, ਤੇਜੀ ਜੌੜਾ ਸਮਾਜ ਸੇਵੀ, ਸ. ਪਾਲ ਸਿੰਘ ਭੰਗੜਾ ਕਲਾਕਾਰ, ਸ. ਗੁਰਮੇਲ ਜੱਸਲ ਸਮਾਜ ਸੇਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮੰਚ ਸੰਚਾਲਨ ਕਰਦਿਆਂ ਸ਼੍ਰੀ ਸੁਨੀਲ ਸ਼ਰਮਾ ਨੇ ਸ. ਗੁਰਚਰਨ ਸਿੰਘ ਹੋਰਾਂ ਨੂੰ ਸਟੇਜ ਤੇ ਅਮੰਤਰਿਤ ਕੀਤਾ। ਸਟੇਜ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਗੁਰਚਰਨ ਸਿੰਘ ਨੇ ਸਰਵਪੱਲੀ ਸ੍ਰੀ ਰਾਧਾ ਕ੍ਰਿਸ਼ਨਨ ਜੀ ਦੇ ਵਿਚਾਰਾਂ ਤੇ ਜੀਵਨੀ 'ਤੇ ਵਿਸਤਰਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਧਿਆਪਕ ਦਿਵਸ 'ਤੇ ਵਿਸ਼ੇਸ਼ ਤੌਰ ਤੇ ਸਨਮਾਨ ਹਾਸਿਲ ਕਰਨ ਵਾਲ਼ੀ ਸ਼ਖਸੀਅਤ ਸ੍ਰੀ ਸੁਨੀਲ ਚੰਦਿਆਣਵੀ ਲੈਕਚਰਾਰ ਪੰਜਾਬੀ ਦੇ ਜੀਵਨ ਅਤੇ ਉਹਨਾਂ ਦੇ ਸਾਹਿਤਕ, ਸੱਭਿਆਚਾਰਕ ਤੇ ਸਮਾਜ ਲਈ ਕੀਤੇ ਕਾਰਜਾਂ 'ਤੇ ਬਾਖ਼ੂਬੀ ਚਾਨਣਾ ਪਾਇਆ। ਪ੍ਰਿੰਸੀਪਲ ਅਤੇ ਹਾਜਰ ਸ਼ਖਸੀਅਤਾਂ ਨੇ ਸ੍ਰੀ ਸੁਨੀਲ ਚੰਦਿਆਣਵੀ ਨੂੰ ਸਨਮਾਨ-ਪੱਤਰ ਲੋਈ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਨੇ ਸ੍ਰੀ ਸੁਨੀਲ ਚੰਦਿਆਣਵੀ ਬਾਰੇ ਆਪਣਾ ਪਿਆਰ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਮਿੱਠੀ ਆਵਾਜ਼ ਤੇ ਪਿਆਰੇ ਅੰਦਾਜ਼ ਵਿੱਚ ਸਕੂਲ ਦੀਆਂ ਕੰਨਿਆਵਾਂ ਨੂੰ ਸਮਰਪਿਤ ਗੀਤ 'ਜੇ ਪੁੱਤਰ ਮਿਠੜੇ ਮੇਵੇ ਧੀਆਂ ਮਿਸ਼ਰੀ ਡਲੀਆਂ', ਤੇਰੇ ਜਿਹਾ ਪਿਆਰਾ ਧੀਏ, ਗੁੱਡੀ ਦਾ ਪਰਾਹੁਣਾ ਆ ਗਿਆ, ਜਿਹੇ ਗੀਤ ਗਾ ਕੇ ਸਾਰੀ ਫਿਜ਼ਾ ਨੂੰ ਸੁਰੀਲਾ ਕਰ ਦਿੱਤਾ। ਸ੍ਰੀ ਸੁਨੀਲ ਚੰਦਿਆਣਵੀ ਨੇ 200 ਕਿਲੋਮੀਟਰ ਦਾ ਸਫਰ ਤੈਅ ਕਰਕੇ ਆਈਆਂ ਸ਼ਖਸੀਅਤਾਂ ਦਾ ਆਭਾਰ ਪ੍ਰਗਟ ਕੀਤਾ ਤੇ ਆਪਣੇ ਆਪ ਲਈ ਅੱਜ ਦਾ ਦਿਨ ਬਹੁਤ ਵੱਡਾ ਦਿਨ ਦੱਸਿਆ। ਸਮਾਗਮ ਦੇ ਆਖਰ ਵਿੱਚ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਗੁਪਤਾ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਕੋਈ ਕਿਸੇ ਨੂੰ ਸਨਮਾਨਿਤ ਕਰਨ ਲਈ 200 ਕਿਲੋਮੀਟਰ ਚੱਲ ਕੇ ਵੀ ਆ ਸਕਦਾ ਹੈ, ਇਹ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਸਮੂਹ ਸਟਾਫ ਅਤੇ ਸਾਰੇ ਵਿਦਿਆਰਥੀ ਹਾਜ਼ਰ ਸਨ।