ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਵਿਖੇ ਕਰਵਾਈ ਕੌਮਾਂਤਰੀ ਪੱਧਰ ਦੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ,15 ਸਤੰਬਰ 2025: ਵੈਟਰਨਰੀ ਸਾਇੰਸ, ਰਾਮਪੁਰਾ ਫੂਲ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਫਾਰਮਾਕੋਲੋਜੀ ਅਤੇ ਟੌਕਸੀਕੋਲੋਜੀ ਵਿਭਾਗ ਵੱਲੋਂ ਜਾਨਵਰਾਂ ’ਤੇ ਪ੍ਰਯੋਗਾਂ ਵਿੱਚ ਤਰੱਕੀ ਨੈਤਿਕਤਾ, ਜਾਨਵਰੀ ਮਾਡਲ, ਵਿਕਲਪ ਅਤੇ ਉਭਰਦੀਆਂ ਤਕਨਾਲੋਜੀਆਂ” ਵਿਸ਼ੇ ਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਦਾ ਮੁੱਖ ਉਦੇਸ਼ ਵਿਦਿਅਕ ਅਤੇ ਉਦਯੋਗਿਕ ਖੇਤਰਾਂ ਵਿਚਕਾਰ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਜਾਨਵਰਾਂ ਉੱਤੇ ਹੋਣ ਵਾਲੇ ਪ੍ਰਯੋਗਾਂ ਸੰਬੰਧੀ ਨੈਤਿਕ ਪੱਖਾਂ, ਮਾਡਲਾਂ, ਵਿਕਲਪਾਂ ਅਤੇ ਨਵੀਆਂ ਤਕਨਾਲੋਜੀਆਂ ਬਾਰੇ ਜਾਣਕਾਰੀ ਵਧਾਉਣਾ ਸੀ। ਇਸਦੇ ਨਾਲ-ਨਾਲ, ਇਹ ਅਭਿਆਸ ਵਿਦਿਅਕ ਖੋਜ ਅਤੇ ਉਦਯੋਗਿਕ ਲਾਗੂ ਕਾਰਜਾਂ ਵਿਚਕਾਰ ਦੀ ਅੰਤਰਤਾ ਨੂੰ ਘਟਾਉਣ ਦੀ ਕੋਸ਼ਿਸ਼ ਸੀ।
ਇਸ ਮੌਕੇ ਗੁਰੂ ਅੰਗਦ ਦੇਵ ਵੈਟਨਰੀ ਅਤੇਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ ਡਾ. ਜੇ. ਪੀ. ਐਸ. ਗਿੱਲ ਨੇ ਕਾਲਜ ਦੇ ਵਿਗਿਆਨੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਵਿਸ਼ੇਸ਼ ਮਹਿਮਾਨ ਸਾਬਕਾ ਡਾਇਰੈਕਟਰ ਡਾ. ਅਲੋਕ ਧਵਨ ਸਨ ਜਿਨ੍ਹਾਂ ਨੇ ਨੈਨੋ ਸਮੱਗਰੀਆਂ ਦੀ ਟੌਕਸੀਕੋਲੋਜੀ ‘ਤੇ ਵਿਸ਼ੇਸ਼ ਲੈਕਚਰ ਵੀ ਪੇਸ਼ ਕੀਤਾ। ਯੂਨੀਵਰਸਿਟੀ ਦੇ ਅਧਿਕਾਰੀਆਂ ਡਾ. ਵੀ. ਕੇ. ਦੁਮਕਾ (ਕੰਮਪਟਰੋਲਰ), ਡਾ. ਐਲ. ਡੀ. ਸਿੰਗਲਾ (ਡਾਇਰੈਕਟਰ), ਅਤੇ ਡਾ. ਕੁਲਦੀਪ ਗੁਪਤਾ (ਡੀਨ, ਵੈਟਨਰੀ ਸਾਇੰਸ ਕਾਲਜ,ਰਾਮਪੁਰਾ ਫੂਲ) ਨੇ ਵੀ ਭਾਸ਼ਣਾਂ ਰਾਹੀਂ ਸਰਗਰਮ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਫੀਡਬੈਕ ਦੇਣ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪ੍ਰਯੋਗਾਤਮਕ ਖੋਜ ਵਿੱਚ ਆ ਰਹੇ ਨਵੇਂ ਰੁਝਾਨਾਂ, ਮਾਡਲਾਂ ਅਤੇ ਤਕਨਾਲੋਜੀ ਵਿੱਚ ਹੋ ਰਹੀ ਤਰੱਕੀ ਬਾਰੇ ਮੂਲਰੂਪ ਅਤੇ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਇਹ ਟਰੇਨਿੰਗ ਡਾ. ਐਮ. ਕੇ. ਲੋਨਾਰੇ (ਕੋਰਸ ਡਾਇਰੈਕਟਰ) ਅਤੇ ਡਾ. ਅਫਰੋਜ਼ ਜਹਾਂ (ਕੋਰਸ ਕੋਆਰਡੀਨੇਟਰ,)ਡਾ. ਓ. ਪੀ. ਮਾਲਵ, ਡਾ. ਐੱਸ. ਕੇ. ਦਾਸ, ਡਾ. ਮਨਿੰਦਰ ਸਿੰਘ, ਡਾ. ਤਨਮੋਯ ਮੋਂਡਲ, ਡਾ. ਸਵਾਤੀ ਅੱਗਰਵਾਲ, ਡਾ. ਸ੍ਰੀਕਲਾ ਐੱਸ. ਮੋਹਨਦਾਸ, ਡਾ. ਪ੍ਰਿਯੰਕਾ ਅਤੇ ਡਾ. ਪ੍ਰਿਯੰਕਾ ਸਿਆਲ ਦੀ ਤਕਨੀਕੀ ਸਹਾਇਤਾ ਨਾਲ ਕਾਰਵਾਈ ਗਈ। ਇਸ ਮੌਕੇ ਵੱਖ ਵਢੰ ਸੈਸ਼ਨ ਕਰਵਾਏ ਗਏ ਜਿੰਨ੍ਹਾਂ ਵਿੱਚ ਕੌਮੀਂ ਅਤੇ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਦਾ ਸਹਿਯੋਗ ਰਿਹਾ।