ਸਨਾਤਨ ਚੇਤਨਾ ਮੰਚ ਨੇ ਜਨਮ ਅਸ਼ਟਮੀ ਸਮਾਗਮ ਨੂੰ ਯਾਦਗਾਰ ਬਣਾਉਣ ਵਾਲੇ ਸਹਿਯੋਗੀਆਂ ਦਾ ਕੀਤਾ ਧੰਨਵਾਦ
ਰੋਹਿਤ ਗੁਪਤਾ
ਗੁਰਦਾਸਪੁਰ : ਸ਼੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਬੈਠਕ ਸਥਾਨਕ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿੱਚ ਹੋਈ ਜਿਸਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਅਨੂੰ ਗੰਡੋਤਰਾ ਨੇ ਕੀਤੀ । ਬੈਠਕ ਵਿੱਚ ਕੱਦਾਂ ਵਾਲੀ ਮੰਡੀ ਵਿੱਚ ਕਰਵਾਏ ਗਏ ਜਨਮ ਅਸ਼ਟਮੀ ਸਮਾਗਮ ਨੂੰ ਯਾਦਗਾਰ ਬਣਾਉਣ ਵਾਲੇ ਸਹਿਯੋਗੀ ਤੇ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ।
ਜਾਣਕਾਰੀ ਦਿੰਦਿਆਂ ਅਨੂੰ ਗੰਡੋਤਰਾ ਨੇ ਦੱਸਿਆ ਕਿ ਜਨਮ ਅੱਸ਼ਟਮੀ ਦੀ ਸ਼ਾਮ ਨੂੰ ਇਸ ਸਾਲ ਵੀ ਫਿਰ ਸਨਾਤਨ ਚੇਤਨਾ ਮੰਚ ਵੱਲੋਂ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਸੀ ਜਿਹੜਾ ਦੇਰ ਰਾਤ ਤੱਕ ਚਲਿਆ ਸੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਮੌਜੂਦ ਸਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਵੱਖਰਾ ਰੰਗ ਰੂਪ ਦਿੱਤਾ ਸੀ । ਕੁੱਲ ਮਿਲਾ ਕੇ ਸਮਾਗਮ ਯਾਦਗਾਰੀ ਹੋ ਕੇ ਨਿਬੜਿਆ ਸੀ ਅਤੇ ਅੱਜ ਵੀ ਇਸ ਸਮਾਗਮ ਦੀ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਦਾ ਪੂਰੇ ਦਾ ਪੂਰਾ ਕ੍ਰੈਡਿਟ ਮੰਚ ਦੀ ਟੀਮ ਅਤੇ ਸਹਿਯੋਗੀ ਜਥੇਬੰਦੀਆਂ ਦੇ ਨਾਲ ਨਾਲ ਸਮਾਗਮ ਦੇ ਆਯੋਜਨ ਵਿੱਚ ਸਹਿਯੋਗ ਕਰਨ ਵਾਲੇ ਸ਼ਹਿਰ ਨਿਵਾਸੀਆਂ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਸਹਿਯੋਗੀ ਸੱਜਣਾਂ ਤੇ ਜਥੇਬੰਦੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਜਿਨਾਂ ਨੇ ਆਪਣੀਆਂ ਆਕਰਸ਼ਕ ਪੇਸ਼ਕਾਰੀਆਂ ਦਿੱਤੀਆਂ ਸੀ ਉਹਨਾਂ ਨੂੰ ਸਕੂਲ ਜਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਜਦਕਿ ਵਿਅਕਤੀਗਤ ਪੇਸ਼ਕਾਰੀ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਅਸ਼ਵਨੀ ਗੁਪਤਾ,ਭਰਤ ਗਾਬਾ,ਅਸ਼ੋਕ ਮਹਾਜਨ, ਸੁਰਿੰਦਰ ਮਹਾਜਨ,ਅਮਿਤ ਭੰਡਾਰੀ,ਮਨੂ ਅਗਰਵਾਲ,ਰਿੰਕੂ ਮਹਾਜਨ,ਵਿਸ਼ਾਲ ਅਗਰਵਾਲ, ਜਲੂਜ ਅਰੋੜਾ,ਮੋਹਿਤ ਅਗਰਵਾਲ,ਨਿਖਿਲ ਗੁਪਤਾ,ਰਾਕੇਸ਼ ਕੁਮਾਰ,ਸੰਜੀਵ ਪ੍ਰਭਾਕਰ ,ਹੀਰੋ ਮਹਾਜਨ ਆਦਿ ਵੀ ਮੌਜੂਦ ਸਨ।