ਜਾਣਕਾਰੀ ਦਿੰਦੇ ਹੋਏ DSP ਫਤਹਿ ਸਿੰਘ ਬਰਾੜ ਅਤੇ SHO ਅਮਨਪਾਲ ਸਿੰਘ
ਦੀਦਾਰ ਗੁਰਨਾ
ਪਟਿਆਲਾ 18 ਜੂਨ 2025 : ਇੱਕ ਮਹੱਤਵਪੂਰਨ ਕਦਮ ਹੇਠ, ਥਾਣਾ ਪਸਿਆਣਾ ਅਤੇ ਸੀ.ਆਈ.ਏ ਸਮਾਣਾ ਦੀ ਪੁਲਿਸ ਟੀਮ ਨੇ ਰਜਨੀ ਰਾਣੀ ਕਤਲ ਕੇਸ ਵਿੱਚ ਮੁਲਜ਼ਮ ਨੂੰ ਰਾਜਪੁਰਾ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ , ਦੋਸ਼ੀ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮਹਾਰਾਸ਼ਟਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪੁਲਿਸ ਦੀ ਚੌਕਸੀ ਅਤੇ ਤੇਜ਼ ਕਾਰਵਾਈ ਨੇ ਉਸ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ,
ਪੁਲਿਸ ਅਧਿਕਾਰੀਆਂ ਅਨੁਸਾਰ, ਰਜਨੀ ਰਾਣੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਦੌਰਾਨ ਦੋਸ਼ੀ ਦੀ ਪਛਾਣ ਹੋਣ 'ਤੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ , ਨਿਗਰਾਨੀ ਦੌਰਾਨ ਇਹ ਪਤਾ ਲੱਗਾ ਕਿ ਦੋਸ਼ੀ ਰਾਜਪੁਰਾ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਭੱਜਣ ਦੀ ਫਿਰਾਕ ਵਿੱਚ ਸੀ , ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਰੈਲਵੇ ਸਟੇਸ਼ਨ 'ਤੇ ਹੀ ਦਬੋਚ ਲਿਆ