← ਪਿਛੇ ਪਰਤੋ
ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 18 ਜੂਨ 2025 - ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੁਧਿਆਣਾ ਸ਼ਹਿਰ ਵਿੱਚ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਇੰਸਪੈਕਟਰ ਗੁਰਮੁੱਖ ਸਿੰਘ ਦਿਉਲ ਮੁੱਖ ਅਫ਼ਸਰ ਥਾਣਾ ਹੈਬੋਵਾਲ ਲੁਧਿਆਣਾ ਅਤੇ ਸੁਖਜਿੰਦਰ ਸਿੰਘ ਇੰਚਾਰਜ:ਚੌਕੀ ਜਗਤਪੁਰੀ ਥਾਣਾ ਹੈਬੋਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਰਾਮ ਕ੍ਰਿਸਨ ਸਮੇਤ ਸਾਥੀ ਮੁਲਾਜ਼ਮਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਨਸ਼ਾ ਤਸਕਰਾਂ ਸਬੰਧੀ ਉਦੋਂ ਸਫਲਤਾ ਮਿਲੀ ਜਦੋਂ ਦੌਰਾਨੇ ਗਸ਼ਤ ਨੇੜੇ ਰੇਲਵੇ ਪੁਲ ਹੁਸੈਨਪੁਰਾ ਰੋਡ ਲੁਧਿਆਣਾ ਨਸ਼ਾ ਵੇਚਣ ਵਾਲੇ ਇੱਕ ਵਿਅਕਤੀ ਦੇਵ ਸਿੰਘ ਉਰਫ਼ ਦੇਵ ਪੁੱਤਰ ਲੇਟ ਗੁਰਨਾਮ ਸਿੰਘ ਵਾਸੀ ਨਿਊ ਚੰਦਰ ਨਗਰ ਜੱਸੀਆਂ ਰੋਡ ਹੈਬੋਵਾਲ ਲੁਧਿਆਣਾ ਨੂੰ ਕਾਬੂ ਕਰ ਕੇ ਉਕਤ ਦੋਸ਼ੀ ਪਾਸੋਂ 25 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਉਕਤ ਦੋਸ਼ੀ ਤੇ ਮੁੱਕਦਮਾ ਨੰਬਰ 89 ਮਿਤੀ 14-06-2025 ਅ/ਧ 21-1-85 ਐਨ ਡੀ ਪੀ ਐਸ ਐਕਟ ਅਧੀਨ ਥਾਣਾ ਹੈਬੋਵਾਲ ਲੁਧਿਆਣਾ ਦਰਜ ਕੀਤਾ ਗਿਆ ਜਿਸ ਨੂੰ ਬਾਅਦ ਪੁੱਛ ਗਿੱਛ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ।ਜਿਸ ਦੀ ਪੁੱਛ-ਗਿੱਛ ਪਰ ਉਕਤ ਮੁਕੱਦਮਾ ਵਿੱਚ ਅਤੁੱਲ ਦੂਬੇ ਵਾਸੀ ਕੇਹਰ ਸਿੰਘ ਨਗਰ ਹੈਬੋਵਾਲ ਲੁਧਿਆਣਾ ਨੂੰ ਉਕਤ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ।
Total Responses : 1418