ਏਸੀ ਵਿੱਚੋਂ ਹੋਏ ਸ਼ਾਟ ਸਰਕਟ ਕਾਰਨ ਬੈਂਕ ਵਿੱਚ ਐਸ ਬੀ ਆਈ ਬੈਂਕ ਦੀ ਬਰਾਂਚ ਵਿੱਚ ਲੱਗੀ ਅੱਗ
ਰਿਪੋਰਟਰ --- ਰੋਹਿਤ ਗੁਪਤਾ
ਗੁਰਦਾਸਪੁਰ, 18 ਜੂਨ 2025 - ਗੁਰਦਾਸਪੁਰ ਦੇ ਸਭ ਤੋਂ ਵਿਅਸਤ ਇਲਾਕੇ ਅਤੇ ਮੁੱਖ ਚੌਂਕ ਹਨੂੰਮਾਨ ਚੋਂਕ ਵਿੱਚ ਸਥਿੱਤ ਐਸਬੀਆਈ ਬੈਂਕ ਦੀ ਬਰਾਂਚ ਵਿਚ ਏਸੀ ਤੋਂ ਹੋਏ ਸ਼ਾਰਟ ਸਰਕਟ ਕਰਕੇ ਭਿਆਨਕ ਅੱਗ ਲੱਗ ਗਈ ।ਮੌਕੇ ਤੇ ਪਹੁੰਚੀਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਉੱਥੇ ਹੀ ਚੌਂਕ ਸ਼ਾਮ ਨੂੰ ਕੁੰਦੀ ਭਾਰੀ ਭੀੜ ਨੂੰ ਦੇਖਦੇ ਹੋਏ ਚੌਂਕ ਵਿੱਚੋਂ ਦੋਨੋਂ ਪਾਸਿਓਂ ਆ ਰਹੀ ਟਰੈਫਿਕ ਡਾਈਵਰਟ ਕਰ ਦਿੱਤੀ ਗਈ ਹੈ ।
ਜਾਣਕਾਰੀ ਦਿੰਦਿਆਂ ਟਰੈਫਿਕ ਪੁਲਿਸ ਦੇ ਇੰਚਾਰਜ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਦਸਿਆ ਕਿ ਏਸੀ ਦੇ ਵਿੱਚੋਂ ਸ਼ਾਰਟ ਸਰਕਟ ਹੋਣ ਦੇ ਕਰਕੇ ਇਹ ਅਲੱਗ ਅੱਗ ਲੱਗੀ ਹੈ। ਉਹਨਾਂ ਕਿਹਾ ਕਿ ਸੂਚਨਾ ਮਿਲਦੇ ਹੀ ਫਾਇਰ ਬਰਗੇਡ ਮੌਕੇ ਤੇ ਪਹੁੰਚ ਚੁੱਕੀ ਸੀ ਜਿਸਦੇ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਬਾਜ਼ਾਰ ਵਿੱਚ ਕਾਫੀ ਰਸ਼ ਹੁੰਦਾ ਹੈ ਜਿਸ ਕਰਕੇ ਮੌਕੇ ਤੇ ਟਰੈਫਿਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਦੋਨੋਂ ਪਾਸੋਂ ਤੋਂ ਟਰੈਫਿਕ ਨੂੰ ਬੰਦ ਕੀਤਾ ਗਿਆ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ।