ਏ.ਆਈ.ਐੱਮ.ਐਸ. ਮੋਹਾਲੀ ਵੱਲੋਂ ਟ੍ਰਾਈਸਿਟੀ ਅਤੇ ਪੰਜਾਬ ਵਿੱਚ ਪਹਿਲਾ ਗਾਇਨਕੋਲੋਜੀਕਲ ਕੈਡਾਵੈਰਿਕ ਵਰਕਸ਼ਾਪ
ਹਰਜਿੰਦਰ ਸਿੰਘ ਭੱਟੀ
- ਨਿਪਟਾਏ ਗਏ ਕੇਸਾਂ ਵਿੱਚ ਕੁੱਲ 88,65,36,530/- ਰੁਪਏ ਦੇ ਅਵਾਰਡ ਪਾਸ ਕੀਤੇ ਗਏ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਮਈ 2025 - ਮੋਹਾਲੀ ਦੇ ਔਬਸਟੈਟ੍ਰਿਕਸ ਐਂਡ ਗਾਇਨਕੋਲੋਜੀ ਵਿਭਾਗ ਨੇ ਐਨਾਟਮੀ ਵਿਭਾਗ ਦੇ ਸਹਿਯੋਗ ਨਾਲ ਟ੍ਰਾਈਸਿਟੀ ਅਤੇ ਪੰਜਾਬ 'ਚ ਪਹਿਲਾ ਗਾਇਨਕੋਲੋਜੀਕਲ ਕੈਡਾਵੈਰਿਕ ਵਰਕਸ਼ਾਪ ਸਫਲਤਾਪੂਰਵਕ ਕਰਵਾਇਆ। ਇਹ ਇਤਿਹਾਸਕ ਇਵੈਂਟ ਡਾ. ਭਵਨੀਤ ਭਾਰਤੀ, ਡਾਇਰੈਕਟਰ-ਪ੍ਰਿੰਸਿਪਲ, ਏ.ਆਈ.ਐੱਮ.ਐਸ. ਮੋਹਾਲੀ ਦੀ ਅਗਵਾਈ ਹੇਠ ਕਰਵਾਇਆ ਗਿਆ ਅਤੇ ਇਹ ਸਰਜੀਕਲ ਟ੍ਰੇਨਿੰਗ ਤੇ ਮੈਡੀਕਲ ਐਜੂਕੇਸ਼ਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਇਆ। ਇਸ ਵਰਕਸ਼ਾਪ ਦੀ ਆਯੋਜਕ ਅਧ੍ਯਕਸ਼ਾ ਡਾ. ਸੁਸ਼ਮਿਤਾ ਸ਼ਰਮਾ (ਐਚ.ਓ.ਡੀ., ਔਬਸਟੈਟ੍ਰਿਕਸ ਐਂਡ ਗਾਇਨਕੋਲੋਜੀ) ਅਤੇ ਡਾ. ਮਨੀਸ਼ਾ ਸ਼ਰਮਾ (ਐਚ.ਓ.ਡੀ., ਐਨਾਟਮੀ) ਸਨ, ਜਿਨ੍ਹਾਂ ਨੇ ਪੂਰੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਸੰਚਾਲਿਤ ਕੀਤਾ। ਇਹ ਵਰਕਸ਼ਾਪ ਸਾਲ 2024–25 ਦੌਰਾਨ ਏਆਈਐਮਐਸ ਮੋਹਾਲੀ ਵੱਲੋਂ ਕਰਵਾਈ ਗਈ ਕੈਡਾਵੈਰਿਕ ਵਰਕਸ਼ਾਪਾਂ ਦੀ ਲੜੀ ਵਿੱਚ ਚੌਥੀ ਵਰਕਸ਼ਾਪ ਹੈ, ਜੋ ਪੋਸਟਗ੍ਰੈਜੂਏਟ ਸਿੱਖਿਆ ਵਿੱਚ ਕੈਡਾਵਰ-ਅਧਾਰਤ ਸਰਜੀਕਲ ਟ੍ਰੇਨਿੰਗ ਨੂੰ ਸ਼ਾਮਲ ਕਰਨ ਵੱਲ ਸੰਸਥਾ ਦੇ ਲਗਾਤਾਰ ਯਤਨਾਂ ਨੂੰ ਦਰਸਾਉਂਦੀ ਹੈ।
ਵਰਕਸ਼ਾਪ ਦੌਰਾਨ ਪ੍ਰਸਿੱਧ ਗਾਇਨਕੋਲੋਜੀਕਲ ਸਰਜਨਾਂ—ਡਾ. ਅਰਵਿੰਦ ਗੁਰੂ, ਡਾ. ਸ਼ਵੇਤਾ ਤਾਹਲਾਨ, ਅਤੇ ਡਾ. ਅਮਰਿੰਦਰ ਵੱਲੋਂ ਲਾਈਵ ਸਰਜੀਕਲ ਡੈਮੋਨਸਟ੍ਰੇਸ਼ਨ ਦਿੱਤੇ ਗਏ। ਉਨ੍ਹਾਂ ਵੱਲੋਂ retroperitoneal pelvic dissection ਅਤੇ internal iliac artery ligation ਵਰਗੀਆਂ ਜਟਿਲ ਤੇ ਜਿੰਦਗੀ ਬਚਾਉਣ ਵਾਲੀਆਂ ਸਰਜਰੀ ਪ੍ਰਣਾਲੀਆਂ ਦਿਖਾਈਆਂ ਗਈਆਂ, ਜਿਨ੍ਹਾਂ ਨੂੰ ਹੱਥੋਂ-ਹੱਥ ਕੈਡਾਵੈਰਿਕ ਸੈਟਅੱਪ 'ਚ ਸਿਖਾਇਆ ਗਿਆ। ਇਹ ਤਜਰਬਾ ਵਿਦਿਆਰਥੀਆਂ ਨੂੰ ਹਕੀਕਤੀ ਅਤੇ ਸੁਰੱਖਿਅਤ ਮਾਹੌਲ 'ਚ ਆਪਣੀ ਸਰਜੀਕਲ ਕਾਬਲੀਅਤ ਨਿਖਾਰਣ ਦਾ ਵਿਲੱਖਣ ਮੌਕਾ ਦਿੰਦਾ ਹੈ।
ਇਸ ਵਰਕਸ਼ਾਪ ਵਿੱਚ ਪੰਜਾਬ ਅਤੇ ਟ੍ਰਾਈਸਿਟੀ ਤੋਂ ਆਏ ਹੋਏ ਫੈਕਲਟੀ ਮੈਂਬਰਾਂ, ਜੂਨੀਅਰ ਰੈਜ਼ੀਡੈਂਟਾਂ ਅਤੇ ਨਵੇਂ ਸਰਜਨਾਂ ਨੇ ਜੋਸ਼ ਨਾਲ ਭਾਗ ਲਿਆ। ਵਿਸ਼ੇਸ਼ ਮਹਿਮਾਨ ਵਜੋਂ ਡਾ. ਮੰਜੀਤ ਮੋਹੀ, ਸਾਬਕਾ ਡਾਇਰੈਕਟਰ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਪੰਜਾਬ ਨੇ ਵੀ ਹਾਜ਼ਰੀ ਲਗਾਈ। ਉਨ੍ਹਾਂ ਨੇ ਆਪਣੇ ਪਤੀ ਡਾ. ਵੀਰਿੰਦਰ ਸਿੰਘ ਮੋਹੀ (ਸਾਬਕਾ ਸਿਵਲ ਸਰਜਨ, ਪਟਿਆਲਾ) ਦੀ ਪ੍ਰੇਰਕ ਕਹਾਣੀ ਸਾਂਝੀ ਕੀਤੀ, ਜਿਨ੍ਹਾਂ ਨੇ ਆਪਣੀ ਆਖਰੀ ਇੱਛਾ ਅਨੁਸਾਰ ਆਪਣਾ ਸਰੀਰ ਗਵਰਨਮੈਂਟ ਮੈਡੀਕਲ ਕਾਲਜ, ਪਟਿਆਲਾ ਨੂੰ ਮੈਡੀਕਲ ਸਿੱਖਿਆ ਲਈ ਦਾਨ ਕੀਤਾ। ਉਨ੍ਹਾਂ ਦੇ ਸਨੇਹੇ ਨੇ ਸਵੈੱਛਿਕ ਦੇਹ ਦਾਨ ਦੇ ਮਹੱਤਵ ਨੂੰ ਉਜਾਗਰ ਕੀਤਾ।
ਇਹ ਕੈਡਾਵੈਰਿਕ ਵਰਕਸ਼ਾਪ ਭਵਿੱਖ ਦੇ ਗਾਇਨਕੋਲੋਜਿਸਟਾਂ ਅਤੇ ਸਰਜਨਾਂ ਦੀ ਸਰਜੀਕਲ ਸਲਾਹੀਅਤ ਨੂੰ ਉੱਚਾ ਚੁੱਕਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਐਸੀਆਂ ਜਟਿਲ ਪ੍ਰਕਿਰਿਆਵਾਂ ਨੂੰ ਨਿਯੰਤ੍ਰਿਤ ਅਤੇ ਸਹੀ ਐਨਾਟੋਮਿਕਲ ਮਾਹੌਲ ਵਿੱਚ ਸਿੱਖਣ ਨਾਲ, ਭਾਗੀਦਾਰ ਅਸਲ ਜ਼ਿੰਦਗੀ ਦੀਆਂ ਐਮਰਜੈਂਸੀ ਸਥਿਤੀਆਂ ਦਾ ਹੋਸਲੇ ਨਾਲ ਸਾਹਮਣਾ ਕਰਨ ਦੇ ਯੋਗ ਹੋ ਜਾਂਦੇ ਹਨ, ਜਿਸ ਨਾਲ ਮਰੀਜ਼ਾਂ ਦੇ ਨਤੀਜੇ ਵਧੀਆ ਹੁੰਦੇ ਹਨ ਤੇ ਕਈ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।
ਇਸ ਸਰਾਹਣਯੋਗ ਪਹਿਲ ਨੇ ਦੇਹ ਦਾਨ ਦੀ ਉਚੀ ਸੋਚ ਵੱਲ ਵੀ ਧਿਆਨ ਖਿੱਚਿਆ। ਡਾ. ਭਵਨੀਤ ਭਾਰਤੀ ਨੇ ਵੀ ਆਪਣਾ ਸਰੀਰ ਮੈਡੀਕਲ ਸਿੱਖਿਆ ਲਈ ਦਾਨ ਕਰਨ ਦੀ ਸ਼ਪਥ ਲਈ ਹੈ। ਇਹ ਇਕ ਬੇਹੱਦ ਉਦਾਰ ਤੇ ਪ੍ਰੇਰਕ ਕਦਮ ਹੈ, ਜੋ ਮੌਤ ਤੋਂ ਬਾਅਦ ਵੀ ਵਿਗਿਆਨ ਤੇ ਸਿੱਖਿਆ ਦੀ ਸੇਵਾ ਕਰਦਾ ਹੈ। ਦੇਹ ਦਾਨ ਇੱਕ ਅਜਿਹੀ ਵਿਰਾਸਤ ਹੈ ਜੋ ਸਿੱਖਣ ਅਤੇ ਇਲਾਜ ਦੇ ਰਾਹ ਖੋਲ੍ਹਦੀ ਹੈ ਅਤੇ ਆਉਣ ਵਾਲੀ ਪੀੜ੍ਹੀ ਦੇ ਡਾਕਟਰਾਂ ਨੂੰ ਸਮਰਥ ਬਣਾਉਂਦੀ ਹੈ।
ਇਹ ਇਤਿਹਾਸਕ ਵਰਕਸ਼ਾਪ ਏ.ਆਈ.ਐੱਮ.ਐਸ. ਮੋਹਾਲੀ ਦੀ ਅਕਾਦਮਿਕ ਨਵੀਨਤਾ, ਨਿਰੰਤਰ ਮੈਡੀਕਲ ਸਿੱਖਿਆ, ਅਤੇ ਸਿਹਤ ਪੇਸ਼ੇਵਰਾਂ ਦੇ ਸਮਪੂਰਨ ਵਿਕਾਸ ਪ੍ਰਤੀ ਅਟੂਟ ਵਚਨਬੱਧਤਾ ਦਾ ਸਬੂਤ ਹੈ। ਅਜਿਹੀਆਂ ਪਹਿਲਾਂ ਅਤੇ ਨਿਸ਼ਕਾਮ ਯੋਗਦਾਨਾਂ ਰਾਹੀਂ ਹੀ ਚਿਕਿਤਸਾ ਵਿਗਿਆਨ ਤਰੱਕੀ ਕਰਦਾ ਹੈ ਤੇ ਸਮਾਜ ਨੂੰ ਨਵੀਂ ਦਿਸ਼ਾ ਦਿੰਦਾ ਹੈ।