ਮਿੰਟ ਗੁੰਮਰੀ ਚੌਕ ਮਾਡਲ ਟਾਊਨ ਵਿੱਚ ਪੁੱਟਿਆ ਗਿਆ ਟੋਆ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰਾ : ਅਰਵਿੰਦ ਸ਼ਰਮਾਂ
ਸੁਖਮਿੰਦਰ ਭੰਗੂ
ਲੁਧਿਆਣਾ 24 ਮਈ 2025 : ਉੱਘੇ ਸਮਾਜ ਸੇਵਕ ਤੇ ਆਰ ਟੀ ਆਈ ਸਕੱਤਰ ਅਰਵਿੰਦ ਸ਼ਰਮਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਸਦੀ ਜਾਣਕਾਰੀ ਦਿੱਤੀ ਕਿ ਮਿੰਟ ਗੁਮਰੀ ਚੌਕ (ਮੇਨ) ਮਾਡਲ ਟਾਊਨ ਇੱਕ ਟੋਆ ਪੁੱਟਿਆਂ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਇਹ ਮੁੱਖ ਚੌਕ ਹੋਣ ਕਰਕੇ, ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਹਰ ਵੇਲੇ ਜਾਮ ਰਹਿੰਦਾ ਹੈ। ਚੌਂਕ ਦੇ ਆਲੇ-ਦੁਆਲੇ ਬਹੁਤ ਸਾਰੇ ਹਸਪਤਾਲ, ਸਕੂਲ, ਕਾਲਜ ਅਤੇ ਧਾਰਮਿਕ ਸਥਾਨ ਹਨ। ਟੋਆ ਗੰਦਗੀ ਨਾਲ ਭਰਿਆ ਹੋਇਆ ਹੈ। ਮਾਡਲ ਟਾਊਨ ਇੱਕ ਪਾਸ਼ ਏਰੀਆ ਹੈ। ਕੁਝ ਦਿਨ ਪਹਿਲਾਂ ਇਸ ਟੋਏ ਵਿੱਚ ਪਾਣੀ ਦੀ ਪਾਈਪ ਵੀ ਟੁੱਟ ਗਈ ਸੀ ਜਿਸਦੀ ਮੁਰੰਮਤ ਟਿਊਬ ਦੀ ਰਬੜ ਲਗਾ ਕੇ ਅਸਥਾਈ ਤੌਰ 'ਤੇ ਕੀਤੀ ਗਈ ਸੀ। ਸ਼ਰਮਾਂ ਨੇ ਕਿਹਾ ਕਿ ਨੇ ਨਿਗਮ ਦੀ ਇਜਾਜਤ ਤੋਂ ਬਿਨਾ ਕੋਈ ਵੀ ਮਹਿਕਮਾ ਸਰਕਾਰੀ ਸੰਪਤੀ ਨੂੰ ਨਹੀਂ ਛੇੜ ਸਕਦਾ।
ਦੋ ਦਿਨ ਪਹਿਲਾਂ ਇੱਕ SUV ਕਾਰ ਵੀ ਇੱਥੇ ਫਸ ਗਈ ਸੀ। ਲੋਕਾ ਨੇ ਬੜੀ ਮੁਸ਼ਕਲ ਨਾਲ ਵਿੱਚੋਂ ਕੱਢਿਆ । ਆਉਣ ਵਾਲੇ ਸਮੇਂ ਵਿੱਚ ਬਰਸਾਤ ਦਾ ਮੌਸਮ ਆਉਣ ਵਾਲਾ ਹੈ। ਜਿਸ ਕਾਰਨ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਮੇਂ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ।ਸ਼ਰਮਾਂ ਨੇ ਕਮਿਸ਼ਨਰ ਨਗਰ ਨਿਗਮ ਨੂੰ ਅਪੀਲ ਕਰਦੇ ਕਿਹਾ ਕਿ ਆਮ ਜਨਤਾ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਰਪਾ ਕਰਕੇ ਇਸ ਵੱਲ ਧਿਆਨ ਦਿਓ।
ਇਸ ਮਾਮਲੇ ਸੰਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਓਹਨਾਂ ਨੇ ਕਿਹਾ ਕਿ ਇਹ ਟੋਆ ਨਗਰ ਸੁਧਾਰ ਟਰੱਸਟ ਵੱਲੋਂ ਲਾਈਟ ਲਗਾਉਣ ਲਈ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਟਰੱਸਟ ਤੋਂ ਹੀ ਮਿਲ ਸਕਦੀ ਹੈ।