← ਪਿਛੇ ਪਰਤੋ
ਪਿਸਟਲ ਅਤੇ ਮੈਗਜੀਨ ਸਮੇਤ ਬਦਮਾਸ਼ ਕਾਬੂ ਦੀਪਕ ਜੈਨ
ਜਗਰਾਉਂ, 23 ਮਈ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਚਲਾਈ ਗਈ ਭੈੜੇ ਅੰਸਰਾਂ ਨੂੰ ਕਾਬੂ ਕਰਨ ਵਾਲੀ ਮੁਹਿੰਮ ਅਧੀਨ ਅੱਜ ਥਾਣਾ ਜੋਧਾਂ ਦੀ ਪੁਲਿਸ ਪਾਰਟੀ ਵੱਲੋਂ ਇੱਕ ਬਦਮਾਸ਼ ਨੂੰ ਦੋ ਪਿਸਟਲ ਅਤੇ ਦੋ ਮੈਗਜੀਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਜੋਧਾਂ ਦੇ ਏਐਸਆਈ ਕਾਬਲ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਨਰੰਗਵਾਲ ਚੌਂਕ ਜੋਧਾ ਮੌਜੂਦ ਸਨ ਤਾਂ ਉਹਨਾਂ ਨੂੰ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਕਿ ਹਰਸਦੀਪ ਸਿੰਘ ਉਰਫ ਹਰਸ਼ ਪੁੱਤਰ ਸਵਰਨਜੀਤ ਸਿੰਘ ਵਾਸੀ ਮਾਜਰੀ ਥਾਣਾ ਦਾਖਾ ਜੋ ਨਜਾਇਜ਼ ਅਸਲਾ ਰੱਖਣ ਦਾ ਆਦੀ ਹੈ ਅਤੇ ਅੱਜ ਪਿੰਡ ਦੌਲੇ ਖੁਰਦ ਵਾਲੀ ਸਾਈਡ ਤੋਂ ਮੰਦਰ ਬਗਲਾ ਮੁਖੀ ਵਾਲੀ ਸਾਈਡ ਨੂੰ ਪੈਦਲ ਜਾ ਰਿਹਾ ਹੈ ਅਤੇ ਉਸ ਕੋਲ ਨਜਾਇਜ਼ ਅਸਲਾ ਹੈ। ਜਿਸ ਨੂੰ ਸੂਏ ਵਾਲੇ ਪੁਲ ਉੱਤੇ ਨੇੜੇ ਗਊਸ਼ਾਲਾ ਪਾਸ ਨਾਕਾਬੰਦੀ ਕਰਕੇ ਰੋਕਿਆ ਗਿਆ ਤੇ ਅਤੇ ਜਦੋਂ ਉਸਦੀ ਤਲਾਸ਼ੀ ਲਿਤੀ ਗਈ ਤਾਂ ਉਕਤ ਹਰਸ਼ਦੀਪ ਪਾਸੋਂ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ ਇੱਕ ਪਿਸਟਲ 30 ਵਾਰ ਸਮੇਤ ਮੈਗਜੀਨ ਬਰਾਮਦ ਹੋਈਆਂ ਹਨ। ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Total Responses : 2009