ਯੁੱਧ ਨਸ਼ਿਆਂ ਵਿਰੁੱਧ " ਤਹਿਤ ਵਾਰਡ ਨੰਬਰ 11, 12 ਅਤੇ 13 ਕੀਤਾ ਗਿਆ ਜਾਗਰੂਕ
- ਮੁੱਖ ਤੌਰ ਤੇ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਅਤੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕੀਤੀ ਸ਼ਿਰਕਤ
- ਇਸ ਯੁੱਧ ਚ ਜਿੱਤ ਹਾਸਿਲ ਕਰਨ ਲਈ ਤੁਹਾਡਾ ਸਭ ਦਾ ਸਹਿਯੋਗ ਜਰੂਰੀ - ਮੇਅਰ/ ਵਿਧਾਇਕ
ਸੁਖਮਿੰਦਰ ਭੰਗੂ
ਲੁਧਿਆਣਾ 16 ਮਈ 2025 - ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸਮਗਲਰਾਂ ਤੇ ਧਾਵਾ ਬੋਲਦੇ ਹੋਏ "ਯੁੱਧ ਨਸ਼ਿਆਂ ਵਿਰੁੱਧ " ਤਹਿਤ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸੇ ਮੁਹਿੰਮ ਦੇ ਤਹਿਤ ਜਿੱਥੇ ਇਹਨਾਂ ਸਮਗਲਰਾਂ ਨੂੰ ਜੇਲਾ ਵਿੱਚ ਸੁੱਟਿਆ ਜਾ ਰਿਹਾ ਹੈ ਇਸ ਦੇ ਨਾਲ - ਨਾਲ ਇਸ ਗੈਰ ਕਾਨੂੰਨੀ ਧੰਦੇ ਨਾਲ ਜੁੜੇ ਹੋਏ ਲੋਕਾਂ ਦੇ ਘਰਾਂ ਤੇ ਬਲਡੋਜਰ ਵੀ ਚਲਾਏ ਜਾ ਰਹੇ ਹਨ ਤਾਂ ਜੋ ਸੂਬੇ ਦੀ ਨੌਜਵਾਨ ਪੀੜੀ ਨੂੰ ਮੌਤ ਵੰਡਣ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ ।
ਇਸੇ ਹੀ ਤਹਿਤ ਅੱਜ ਇਲਾਕਾ ਵਾਸੀਆਂ ਨੂੰ ਜਾਗਰੂਕ ਕਰਨ ਲਈ ਅਤੇ ਇਸ ਮੁਹਿੰਮ ਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਹਲਕਾ ਪੂਰਵੀ ਦੇ ਵਾਰਡ ਨੰਬਰ 11, 12 ਅਤੇ 13 ਵਿਖੇ ਜਾਗਰੂਕਤਾ ਅਭਿਆਨ ਕਰਵਾਇਆ ਗਿਆ । ਇਸ ਮੌਕੇ ਤੇ ਮੁੱਖ ਤੌਰ ਤੇ ਨਗਰ ਨਿਗਮ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਅਤੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਿਸ਼ੇਸ਼ ਤੌਰ ਤੇ ਪੁੱਜੇ ।
ਇਸ ਮੌਕੇ ਤੇ ਵੱਖ - ਵਖ ਵਾਰਡਾਂ ਚ ਆਪਣੇ ਸੰਬੋਧਨ ਦੌਰਾਨ ਮੇਅਰ ਅਤੇ ਵਿਧਾਇਕ ਨੇ ਕਿਹਾ ਕਿ ਸਮਾਜ ਵਿੱਚ ਫੈਲੀ ਕਿਸੇ ਵੀ ਬੁਰਾਈ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜੇ ਉਸ ਵਿੱਚ ਲੋਕਾਂ ਦਾ ਸਹਿਯੋਗ ਮਿਲੇ , ਉਹਨਾਂ ਕਿਹਾ ਕਿ ਆਓ ਸਭ ਮਿਲ ਕੇ ਇਸ ਬੁਰਾਈ ਨੂੰ ਖਤਮ ਕਰਨ ਦੀ ਸੋਹ ਖਾਈਏ ਅਤੇ ਆਪਣੀ ਨੌਜਵਾਨ ਪੀੜੀ ਨੂੰ ਇਸ ਜੰਜਾਲ ਵਿੱਚੋਂ ਬਾਹਰ ਕੱਢੀਏ ।
ਉਹਨਾਂ ਕਿਹਾ ਕਿ ਜੇ ਤੁਹਾਡੀ ਨਜ਼ਰ ਵਿੱਚ ਜਾਂ ਤੁਹਾਨੂੰ ਕੋਈ ਸੂਚਨਾ ਮਿਲਦੀ ਹੈ ਕਿ ਚੰਦ ਪੈਸਿਆਂ ਦੇ ਲਾਲਚ ਚ ਕੋਈ ਤੁਹਾਡੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾ ਰਿਹਾ ਹੈ ਤਾਂ ਉਸ ਖਿਲਾਫ ਸਾਰੇ ਇਕੱਠੇ ਹੋ ਕੇ ਇਸ ਦੀ ਇਤਲਾਹ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਦਿਓ , ਉਸ ਉੱਪਰ ਫੌਰੀ ਤੌਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਐਕਸ਼ਨ ਲਿਆ ਜਾਵੇਗਾ ਤੇ ਐਸੇ ਲੋਕਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ । ਇਸ ਮੌਕੇ ਕੌਂਸਲਰ ਦੀਪਾ ਚੌਧਰੀ ,ਅਨੁਜ ਚੌਧਰੀ , ਬਲਬੀਰ ਚੌਧਰੀ , ਸੰਦੀਪ ਮਿਸ਼ਰਾ ਜਗਪਾਲ ਸਿੰਘ ਲਾਲੀ, ਗੱਗੀ ਸ਼ਰਮਾ , ਸੱਬੀ ਸੇਖੋਂ ਅਮਰੀਕ ਸਿੰਘ , ਲੱਕੀ ਆਨੰਦ , ਸੰਗਤ ਸਿੰਘ , ਦਲਵਿੰਦਰ ਸਿੰਘ , ਰੋਹਿਤ ਅਰੋੜਾ , ਸੰਤੋਖ ਕੁਮਾਰ , ਸਤਪਾਲ , ਸੁਰਜ ਬੇਦੀ , ਵਿਜੇ ਠਾਕੁਰ ਤੇ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂਆਂ ਤੋਂ ਇਲਾਵਾ ਇਲਾਕਾ ਵਾਸੀ ਵੀ ਹਾਜ਼ਰ ਸਨ।