ਪੰਜਾਬ ਦੇ ਐਡਵੋਕੇਟ ਜਨਰਲ ਨੂੰ ਕੈਬਨਿਟ ਮੰਤਰੀ ਦਾ ਦਰਜਾ
ਚੰਡੀਗੜ੍ਹ, 15 ਮਈ 2025: ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਵਿਧੀ ਵਿਭਾਗ (ਨਿਆਂਇਕ-1 ਸ਼ਾਖਾ) ਵਲੋਂ 15 ਮਈ 2025 ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਿਕ ਮੈਮੋ (ਮੈਮੋ ਨੰਬਰ HOME-JD-10ESTB/3/2023-4JUD1/586) ਰਾਹੀਂ ਸੂਚਿਤ ਕੀਤਾ ਗਿਆ।
ਇਹ ਫ਼ੈਸਲਾ 30 ਮਾਰਚ 2025 ਦੀ ਸੂਚਨਾ ਦੇ ਤਹਿਤ ਲਿਆ ਗਿਆ ਹੈ, ਜਿਸ ਵਿੱਚ ਐਡਵੋਕੇਟ ਜਨਰਲ ਦੀ ਨਿਯੁਕਤੀ ਦੀਆਂ ਸ਼ਰਤਾਂ ਅਤੇ ਨਿਯਮਾਂ ਦਾ ਜ਼ਿਕਰ ਹੈ। ਸਰਕਾਰ ਦਾ ਇਹ ਕਦਮ ਐਡਵੋਕੇਟ ਜਨਰਲ ਦੇ ਅਹੁਦੇ ਦੀ ਮਹੱਤਾ ਨੂੰ ਦਰਸਾਉਂਦਾ ਹੈ ਅਤੇ ਰਾਜ ਵਿਚ ਕਾਨੂੰਨੀ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਏਗਾ।
ਐਡਵੋਕੇਟ ਜਨਰਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਣ ਨਾਲ ਉਨ੍ਹਾਂ ਅਧਿਕਾਰਾਂ ਵਿੱਚ ਵਾਧਾ ਹੋਵੇਗਾ ਅਤੇ ਅਦਾਲਤੀ ਮਾਮਲਿਆਂ ਵਿਚ ਉਨ੍ਹਾਂ ਦਾ ਯੋਗਦਾਨ ਹੋਰ ਪ੍ਰਭਾਵਸ਼ਾਲੀ ਬਣੇਗਾ।