Education Breaking: 10ਵੀਂ ਜਮਾਤ ਦਾ ਪੰਜਾਬ ਸਕੂਲ ਬੋਰਡ ਨੇ ਐਲਾਨਿਆ ਨਤੀਜਾ, ਕੁੜੀਆਂ ਨੇ ਟਾਪ-3 'ਚ ਮਾਰੀ ਬਾਜ਼ੀ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਹੁਰਾਂ ਵੱਲੋਂ ਦਿੱਤੀ ਗਈ। ਫਰੀਦਕੋਟ ਦੀ ਅਕਸਨੂਰ ਕੌਰ ਨੇ 650 ਨੰਬਰ ਲੈ ਕੇ ਟਾਪ ਕੀਤਾ। ਅੰਮ੍ਰਿਤਸਰ ਅੱਵਲ, ਗੁਰਦਾਸਪੁਰ ਦੂਜੇ, ਤਰਨਤਾਰਨ ਤੀਜੇ ਨੰਬਰ 'ਤੇ ਰਿਹਾ। ਮੈਰਿਟ 'ਚ 300 ਬੱਚੇ ਜਿਨ੍ਹਾਂ ਵਿਚੋਂ 256 ਲੜਕੀਆਂ ਹਨ। ਮੈਰਿਟ 'ਚ ਸਭ ਤੋਂ ਜ਼ਿਆਦਾ ਲੁਧਿਆਣਾ ਦੇ 52 ਬੱਚੇ ਹਨ।
ਇੰਝ ਦੇਖੋ ਨਤੀਜਾ
ਸਭ ਤੋਂ ਪਹਿਲਾਂ PSEB ਦੀ ਵੈੱਬਸਾਈਟ www.pseb.ac.in 'ਤੇ ਜਾਓ।
ਹੋਮਪੇਜ 'ਤੇ "10ਵੀਂ ਦੇ ਨਤੀਜੇ 2025" ਲਿੰਕ 'ਤੇ ਕਲਿੱਕ ਕਰੋ।
ਆਪਣਾ ਰੋਲ ਨੰਬਰ ਅਤੇ ਜਨਮ ਮਿਤੀ (DOB) ਦਰਜ ਕਰੋ।
"ਸਬਮਿਟ" ਬਟਨ 'ਤੇ ਕਲਿੱਕ ਕਰੋ ਅਤੇ ਤੁਹਾਡਾ ਨਤੀਜਾ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਭਵਿੱਖ ਵਿੱਚ ਵਰਤੋਂ ਲਈ ਨਤੀਜਾ ਡਾਊਨਲੋਡ ਜਾਂ ਪ੍ਰਿੰਟ ਕਰੋ।