ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਜਿਮਨਾਸਟਿਕ ਖੇਡ, ਭਾਸਣ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ
- ਨਸ਼ਿਆਂ ਵਿਰੁੱਧ ਜਾਗਰੁਕਤਾ ਲਈ ਖੇਡਾਂ ਅਤੇ ਕਲਾ ਦੇ ਮੁਕਾਬਲੇ ਬਹੁਤ ਜਰੂਰੀ: ਕੁਲਦੀਪ ਚੰਦ, ਪੀ.ਸੀ.ਐਸ.
ਰੋਹਿਤ ਗੁਪਤਾ
ਗੁਰਦਾਸਪੁਰ 16 ਮਈ 2025 - ਡਿਪਟੀ ਕਮਿਸ਼ਨਰ, ਗੁਰਦਾਸਪੁਰ, ਦਲਵਿੰਦਰਜੀਤ ਸਿੰਘ, ਆਈ.ਏ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਗੁਰਦਾਸਪੁਰ ਵਿਖੇ ਜਿਲ੍ਹਾ ਪੱਧਰੀ ਜਿਮਨਾਸਟਿਕ ਖੇਡ, ਭਾਸਣ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਵਧੀਕ ਡਿਪਟੀ ਕਮਿਸ਼ਨਰ(ਜ), ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐਸ. ਜੀ ਦੀ ਰਹਿਨੁਮਾਈ ਹੇਠ ਪਰਮਿੰਦਰ ਸਿੰਘ, ਜਿਲ੍ਹਾ ਗਾਇਡੈਂਸ ਅਫ਼ਸਰ-ਕਮ-ਨੋਡਲ ਅਫ਼ਸਰ ਦੇ ਪ੍ਰਬੰਧਾਂ ਅਤੇ ਤਰਸ਼ੇਮ ਸਿੰਘ ਧੰਦਲ, ਪ੍ਰਧਾਨ, ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੋਸਾਇਟੀ, ਝਾਰਖੰਡ ਦੇ ਵਿਸੇਸ਼ ਸਹਿਯੋਗ ਨਾਲ ਇਨ੍ਹਾਂ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 250 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਜਿਲ੍ਹਾ ਪੱਧਰੀ ਮੁਕਾਬਲਿਆਂ ਦੀ ਸੁਰੂਆਤ ਮੁੱਖ ਮਹਿਮਾਨ ਕੁਲਦੀਪ ਚੰਦ, ਪੀ.ਸੀ.ਐਸ. ਅਤੇ ਵਿਸੇਸ਼ ਮਹਿਮਾਨ ਜਿਲ੍ਹਾ ਸਿੱਖਿਆ ਅਫ਼ਸਰ, ਰਾਜੇਸ਼ ਕੁਮਾਰ ਸ਼ਰਮਾਂ ਸਟੇਟ ਐਵਾਰਡੀ ਵਲੋਂ ਕਰਵਾਈ ਗਈ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪੀ.ਸੀ.ਐਸ. ਅਧਿਕਾਰੀ ਕੁਲਦੀਪ ਚੰਦ ਜੀ ਨੇ ਕਿਹਾ ਕੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚੋਂ ਵਿਦਿਆਰਥੀਆਂ ਦੁਆਰਾ ਬਹੁਤ ਕੁੱਝ ਅਜਿਹਾ ਸਿੱਖਿਆ ਹੈ ਜਿਸ ਰਾਹੀਂ ਉਹਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੁਕਤਾ ਹੋਈ ਹੈ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕੇ ਨਸ਼ੇ ਉਹ ਘੁਣ ਹਨ, ਜਿਸ ਨਾਲ ਸਾਡੀ ਸਰੀਰਕ ਅਤੇ ਮਾਨਸ਼ਿਕ ਸ਼ਕਤੀ ਦਾ ਸਰਵਨਾਸ਼ ਹੋ ਜਾਂਦਾ ਹੈ ਅਤੇ ਅਸੀਂ ਆਰਥਿਕ ਤੌਰ ਤੇ ਮੰਦਹਾਲੀ ਦੀ ਦਿਸ਼ਾ ਵੱਲ ਵੱਧ ਜਾਂਦੇ ਹਾ। ਵਿਸ਼ੇਸ ਮਹਿਮਾਨ ਜਿਲ੍ਹਾ ਸਿੱਖਿਆ ਅਫ਼ਸਰ, ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾਂ, ਸਟੇਟ ਐਵਾਰਡੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਅੱਜ ਤੋਂ ਹੀ ਇਹ ਪ੍ਰਣ ਕਰਨ ਕਿ ਜਿੰਦਗੀ ਵਿੱਚ ਉਹ ਕਦੇ ਵੀ ਨਸ਼ਾ ਨਹੀਂ ਕਰਨਗੇ।
ਉਹਨਾਂ ਵਿਦਿਆਰਥੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਨਾਲ ਹੀ ਆਪਣੇ ਜੀਵਨ ਵਿੱਚ ਸ਼ਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮੁਕਾਬਲਿਆਂ ਦੇ ਪ੍ਰਬੰਧਕ ਪਰਮਿੰਦਰ ਸਿੰਘ ਸੈਣੀ, ਜਿਲ੍ਹਾ ਗਾਇਡੈਂਸ-ਕਮ-ਨੋਡਲ ਅਫ਼ਸਰ, ਗੁਰਦਾਸਪੁਰ ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਹਾਡੇ ਦੁਆਰਾ ਕੀਤੇ ਸਾਰੇ ਕੰਮ ਸਮਾਜ ਲਈ ਪ੍ਰੇਰਣਾ ਸਰੋਤ ਬਨਣਗੇ। ਉਹਨਾਂ ਦੱਸਿਆ ਕਿ ਸਿੱਖਿਆ, ਖੇਡ, ਰੁਜਗਾਰ ਅਤੇ ਪੁਲਿਸ ਵਿਭਾਗ ਦੁਆਰਾ ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ ਹੈ। ਜਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ, ਜਿਲ੍ਹਾ ਰੁਜਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਅਤੇ ਇੰਸਪੈਕਟਰ ਇੰਦਰਬੀਰ ਕੌਰ ਇੰਚਾਰਜ ਸਾਂਝ ਕੇਂਦਰ ਦੁਆਰਾ ਜਿਲ੍ਹਾ ਸਿੱਖਿਆ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਮੁੱਖ ਮਹਿਮਾਨ ਅਤੇ ਵਿਸੇਸ਼ ਮਹਿਮਾਨ ਜੀ ਵਲੋਂ ਮੁਕਾਬਲਿਆ ਵਿੱਚ ਪਹਿਲੀ ਦੂਜੀ ਤੇ ਤੀਜੀ ਪੁਜੀਸਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੋਸਾਇਟੀ, ਝਾਰਖੰਡ ਦੇ ਸਕੱਤਰ ਜਗਤਾਰ ਸਿੰਘ ਸੰਧੂ ਵਲੋਂ ਸਾਰਿਆਂ ਨੂੰ ਜੀ ਆਇਆ ਕਹਦਿਆਂ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਡਾ. ਸਿਵਾਨੀ ਸਿੰਘ, ਜਸਮੀਤ ਸਿੰਘ, ਮੁਕੇਸ਼ ਵਰਮਾਂ, ਪ੍ਰਧਾਨ ਜਗਤ ਪੰਜਾਬੀ ਸਭਾ ਕਨੇਡਾ, ਪੰਜਾਬ ਇਕਾਈ, ਇਕਬਾਲ ਸਿੰਘ ਸਮਰਾ, ਸੁਮੀਤ ਕੁਮਾਰ, ਗੁਰਮੀਤ ਸਿੰਘ ਬਾਜਵਾ, ਵੀਨਾ ਸ਼ਰਮਾਂ, ਸਤਬੀਰ ਸਿੰਘ, ਕਰਮਜੀਤ ਕੌਰ, ਪ੍ਰਿੰਸੀਪਲ ਰਜਨੀ ਬਾਲਾ, ਕੋਚ ਰਾਕੇਸ਼ ਕੁਮਾਰ, ਕੋਮਲ ਵਰਮਾਂ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ, ਜਿਨ੍ਹਾਂ ਦੁਆਰਾ ਜਿੰਦਗੀ ਵਿੱਚ ਕਦੇ ਵੀ ਨਸ਼ੇ ਨਾ ਕਰਨ ਦਾ ਮੁੱਖ ਮਹਿਮਾਨ ਜੀ ਸਾਹਮਣੇ ਪ੍ਰਣ ਕੀਤਾ ਗਿਆ।