ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਖੂਨਦਾਨ ਕੈਂਪ
ਦੀਦਾਰ ਗੁਰਨਾ
- 30 ਯੂਨਿਟ ਇੱਕਤਰ ਕੀਤੇ
ਸਰਹਿੰਦ, 15 ਮਈ 2025 - ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਰਾ ਗਿਆ| ਪ੍ਰੀਸ਼ਦ ਪ੍ਰਧਾਨ ਹਰਵਿੰਦਰ ਵਰਮਾ ਨੇ ਦੱਸਿਆ ਕਿ ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਹਸਪਤਾਲ ਦੀ ਜ਼ਰੂਰਤ ਅਨੁਸਾਰ ਖ਼ਾਸ ਤੌਰ ਤੇ ਇਹ ਕੈਂਪ ਲਗਾਇਆ ਗਿਆ ਹੈ| ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਅਤੇ ਰਾਜੇਸ਼ ਧੀਮਾਨ ਨੇ ਦੱਸਿਆ ਕਿ ਵੈਸੇ ਤਾਂ ਸੰਸਥਾ ਵੱਲੋਂ ਹਰ ਤਿੰਨ ਮਹੀਨੇ ਬਾਅਦ ਕੈਂਪ ਲਗਾਇਆ ਜਾਂਦਾ ਹੈ ਪਰੰਤੂ ਇਹ ਕੈਂਪ ਮੌਜੂਦਾ ਐਮਰਜੈਂਸੀ ਹਾਲਾਤਾਂ ਨੂੰ ਦੇਖਦੇ ਹੋਏ ਆਯੋਜਿਤ ਕੀਤਾ ਗਿਆ ਹੈ|
ਕੈਂਪ ਦੀ ਸ਼ੁਰੂਆਤ ਐੱਸ ਐਮ ਓ ਸਿਵਲ ਹਸਪਤਾਲ ਡਾਕਟਰ ਕੰਵਲਦੀਪ ਸਿੰਘ ਅਤੇ ਡਾਕਟਰ ਪ੍ਰਵੀਨ ਕੌਰ ਨੇ ਭਾਰਤ ਮਾਤਾ ਅਤੇ ਸਵਾਮੀ ਵਿਵੇਕਾਨੰਦ ਦੀ ਫੋਟੋ ਅੱਗੇ ਜੋਤ ਜਗ੍ਹਾ ਕੇ ਕੀਤਾ| ਪ੍ਰੀਸ਼ਦ ਵੱਲੋਂ ਇਹ ਕੈਂਪ ਰਾਜ ਸਿੰਘ ਗੁਰਾਇਆ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ|ਕੈਂਪ ਵਿੱਚ 30 ਯੂਨਿਟ ਖੂਨ ਇਕੱਤਰ ਕੀਤਾ ਗਿਆ| ਇਸ ਮੌਕੇ ਸਤਿੰਦਰ ਕੌਰ ,ਹਰੀਸ਼ ਜੈਨ, ਦਿਨੇਸ਼ ਕੁਮਾਰ,ਮੁਨੀਸ਼ ਵਰਮਾ, ਰੋਹਿਤ ਸ਼ਰਮਾ, ਅਸ਼ਵਨੀ ਬਿਥਰ,ਅਨੁਜ ਜਿੰਦਲ,ਅਮਿਤ ਚੋਪੜਾ,ਸੁਮੀਤ ਮੋਦੀ,ਅਮਰੇਸ਼ ਜਿੰਦਲ,ਦੀਪਨ ਮਾਂਗੀ ,ਅਸ਼ੋਕ ਬੱਤਰਾ,ਸੁਮੰਤ ਤਾਇਲ ਅਤੇ ਅਰਵਿੰਦ ਵਰਮਾ ਹਾਜ਼ਿਰ ਸਨ|