ਲੋਕਾਂ ਨਾਲ ਗੱਲਬਾਤ ਕਰਦੇ ਹੋਏ SSP ਪਟਿਆਲਾ ਵਰੁਣ ਸ਼ਰਮਾ
ਦੀਦਾਰ ਗੁਰਨਾ
ਪਟਿਆਲਾ 15 ਮਈ 2025 :ਪਟਿਆਲਾ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨਾਲ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸਿੰਗ ਦੇਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਨਤਕ ਗੱਲਬਾਤ ਸੈਸ਼ਨ ਆਯੋਜਿਤ ਕੀਤਾ ਗਿਆ , ਇਸ ਦੌਰਾਨ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਨੇ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਮਸਲਿਆਂ ਦੇ ਤੁਰੰਤ ਹੱਲ ਦਾ ਭਰੋਸਾ ਦਿੱਤਾ , ਇਹ ਗੱਲਬਾਤ ਸੈਸ਼ਨ ਇੱਕ ਖੁੱਲਾ ਮੰਚ ਸੀ, ਜਿੱਥੇ ਨਾਗਰਿਕ ਆਪਣੀਆਂ ਮੁਸ਼ਕਲਾਂ, ਸੁਝਾਵਾਂ ਅਤੇ ਪੁਲਿਸ ਨਾਲ ਜੁੜੀਆਂ ਚਿੰਤਾਵਾਂ ਬਿਨਾ ਕਿਸੇ ਹਿਝਕ ਦੇ ਰੱਖ ਸਕਦੇ ਸਨ , ਚਰਚਾ ਦੌਰਾਨ ਕਈ ਥਾਵਾਂ ਦੇ ਨਿਵਾਸੀਆਂ ਨੇ ਟ੍ਰੈਫਿਕ, ਮਾਦਕ ਪਦਾਰਥਾਂ ਦੀ ਵਿਕਰੀ, ਅਤੇ ਪੜੋਸ 'ਚ ਹੋ ਰਹੀ ਸੰਦੇਹਾਸਪਦ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ
ਐਸ.ਐਸ.ਪੀ ਨੇ ਸਾਰੇ ਵਿਸ਼ਿਆਂ 'ਤੇ ਤੁਰੰਤ ਕਾਰਵਾਈ ਕਰਨ ਅਤੇ ਪੂਰੇ ਇਲਾਕੇ ਵਿੱਚ ਨਿਯਮ ਅਨੁਸਾਰ ਸ਼ਾਂਤੀ ਅਤੇ ਕਾਨੂੰਨ ਦਾ ਰਾਜ ਬਣਾਈ ਰੱਖਣ ਦੀ ਗੱਲ ਕੀਤੀ , ਉਨ੍ਹਾਂ ਨੇ ਕਿਹਾ ਕਿ, "ਪਟਿਆਲਾ ਪੁਲਿਸ ਲੋਕਤੰਤਰਿਕ ਮੁੱਲਾਂ ਦੀ ਪਾਲਣਾ ਕਰਦੀ ਹੋਈ ਜਨਤਾ ਦੇ ਨਾਲ ਨਿੱਜੀ ਸਾਂਝ ਬਣਾਉਣ 'ਤੇ ਵਿਸ਼ਵਾਸ ਕਰਦੀ ਹੈ। ਇਹ ਸਮਾਗਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਵਣ ਅਤੇ ਪੁਲਿਸ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਇੱਕ ਕਦਮ ਹੈ