ਵੱਡੀ ਖ਼ਬਰ: ਪਾਕਿਸਤਾਨ ਵੱਲੋਂ ਬੀਐਸਐਫ਼ ਜਵਾਨ ਪੀਕੇ ਸਾਹੂ ਰਿਹਾਅ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 14 ਮਈ 2025- ਬੀ.ਐਸ.ਐਫ. ਜਵਾਨ ਪੀ.ਕੇ. ਸਾਹੂ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ। ਜਾਣਕਾਰੀ ਅਨੁਸਾਰ, ਜਵਾਨ 23 ਅਪ੍ਰੈਲ 2025 ਨੂੰ ਗਲਤੀ ਨਾਲ ਫਿਰੋਜ਼ਪੁਰ ਸਰਹੱਦ ਪਾਰ ਕਰਕੇ ਪਾਕਿਸਤਾਨ ਵਿਚ ਚਲਾ ਗਿਆ ਸੀ, ਜਿੱਥੇ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ ਸੀ। ਅੱਜ ਉਸਨੂੰ ਭਾਰਤ ਨੂੰ ਸੌਂਪ ਦਿੱਤਾ ਗਿਆ। ਇਹ ਜਾਣਕਾਰੀ ਬੀ.ਐਸ.ਐਫ. ਅਧਿਕਾਰੀਆਂ ਨੇ ਸਾਂਝੀ ਕੀਤੀ।