ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵੱਲੋਂ ਸੈਨਿਕ ਇੰਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ, ਐੱਸ.ਏ.ਐੱਸ. ਨਗਰ ਵਿਖੇ ਵਿੱਦਿਅਕ ਵਰ੍ਹੇ 2025-26 ਲਈ ਦਾਖਲੇ ਸ਼ੁਰੂ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਮਈ 2025: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅਧੀਨ ਨਾ ਮਾਤਰ ਫੀਸ ਨਾਲ ਚੱਲ ਰਹੀ ਵਿੱਦਿਅਕ ਸੰਸਥਾ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਐੱਸ.ਏ.ਐੱਸ. ਨਗਰ ਮੋਹਾਲੀ ਵਿਖੇ ਵਿੱਦਿਅਕ ਵਰ੍ਹੇ 2025-26 ਲਈ ਦਾਖਲੇ ਸ਼ੁਰੂ ਹੋ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਡਾਇਰੈਕਟਰ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਨੇ ਦੱਸਿਆ ਕਿ ਸੈਨਿਕ ਇੰਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ ਐੱਸ.ਏ.ਐੱਸ. ਨਗਰ ਮੋਹਾਲੀ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਤੋਂ ਮਾਨਤਾ ਪ੍ਰਾਪਤ ਹੈ, ਜਿੱਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਟੈਕਨੀਕਲ ਕੋਰਸ ਕਰਵਾਏ ਜਾਂਦੇ ਹਨ, ਜਿਸ ਵਿੱਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਅਤੇ ਗਰੀਬ ਵਰਗ ਦੇ ਬੱਚਿਆਂ ਨੂੰ ਟੈਕਨੀਕਲ ਸਿੱਖਿਆ ਦਾ ਕੋਰਸ ਪੀ.ਜੀ.ਡੀ.ਸੀ.ਏ. (ਇੱਕ ਸਾਲ) ਜੋ ਕਿ ਗ੍ਰੈਜੂਏਸ਼ਨ ਤੋਂ ਬਾਅਦ, ਬੀ.ਐਸ. ਸੀ (ਆਈ. ਟੀ.) (ਤਿੰਨ ਸਾਲ) ਜੋ ਕਿ ਬਾਰ੍ਹਵੀਂ ਤੋਂ ਬਾਅਦ ਅਤੇ ਇਸ ਤੋਂ ਇਲਾਵਾ ਬੇਸਿਕ ਕੋਰਸ (ਤਿੰਨ ਮਹੀਨੇ) ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਦੀ ਫੀਸ ਨਾ ਮਾਤਰ ਹੈ। ਉਸ ਦੇ ਨਾਲ ਹੀ ਪੰਜਾਬੀ ਸ਼ਾਰਟਹੈਂਡ ਸਟੈਨੋ ਦੇ ਦਾਖਲੇ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਕੋਰਸਾਂ ਦੀ ਫੀਸ ਵੀ ਨਾ ਮਾਤਰ ਹੈ। ਸਿਖਲਾਈ ਲੈਣ ਵਾਲੇ ਚਾਹਵਾਨ ਉਮੀਦਵਾਰ ਮਿਤੀ 15 ਜੁਲਾਈ 2025 ਤੋਂ ਪਹਿਲਾਂ ਦਾਖਲਾ ਫਾਰਮ ਪ੍ਰਾਪਤ ਕਰ ਸਕਦੇ ਹਨ। ਦਾਖਲਾ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ।
ਪ੍ਰਿੰਸੀਪਲ ਡਾ. ਕਵਿਤਾ ਠਾਕੁਰ ਨੇ ਦੱਸਿਆ ਕਿ ਪੰਜਾਬੀ ਸ਼ਾਰਟਹੈਂਡ ਦਾ ਕੋਰਸ ਭਾਸ਼ਾ ਵਿਭਾਗ ਪਟਿਆਲਾ ਦੇ ਸਿਲੇਬਸ ਅਨੁਸਾਰ ਹੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਦਮਿਕ ਵਿਕਾਸ ਤੋਂ ਇਲਾਵਾ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਗੈਸਟ ਲੈਕਚਰਾਰ, ਐਜੂਕੇਸ਼ਨਲ ਸੈਮੀਨਾਰ, ਪੰਜਾਬੀ-ਇੰਗਲਿਸ਼ ਟਾਈਪਿੰਗ ਇੰਟਰਵਿਊ ਫੇਸਿੰਗ ਅਤੇ ਸਖਸ਼ੀਅਤ ਵਿਕਾਸ ਤਕਨੀਕਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਚੰਗਾ ਰੋਜ਼ਗਾਰ ਮਿਲ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀਆਂ ਕਾਲਜ ਵਿਖੇ ਦਾਖਲਾ ਲੈ ਸਕਦੇ ਹਨ।
ਦਾਖਲਾ ਲੈਣ ਲਈ 9888014516, 8194887166, 01722990407 ਨੰਬਰਾਂ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।