ਬਹਿਰਾਮਪੁਰ ਰੋਡ ਤੇ ਹੋਏ ਦਰਦਨਾਕ ਸੜਕ ਹਾਦਸੇ ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਕੇ ਤੇ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 18 ਸਤੰਬਰ, 2026
ਪੁਲਿਸ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ਚ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਡਿਊਟੀ ਤੇ ਜਾ ਰਹੇ ਰਾਹੁਲ ਕੁਮਾਰ ਵਾਸੀ ਹੱਲਾ ਚਹਿਆ ਦੀ ਰੇਤ ਨਾਲ ਭਰੇ ਟਿੱਪਰ ਦੀ ਚਪੇਟ ਚ ਆਉਣ ਨਾਲ ਮੌਤ ਹੋ ਗਈ ।
ਦੱਸ ਦਈਏ ਕਿ ਰਾਹੁਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਹੱਲਾ ਚਹਿਆ ਦੀ ਕੁਝ ਕੁ ਸਮੇਂ ਪਹਿਲਾਂ ਬਮਿਆਲ ਪੋਸਟ ਆਫਿਸ ਚ ਨੌਕਰੀ ਲੱਗੀ ਸੀ। ਅੱਜ ਸਵੇਰੇ ਸਾਰ ਜਦ ਰਾਹੁਲ ਆਪਣੇ ਪਿੰਡ ਹੱਲਾ ਚਹਿਆ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਬਮਿਆਲ ਪੋਸਟ ਆਫਿਸ ਚ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ਨੇੜੇ ਦੀਨਾਨਗਰ ਸਾਈਡ ਤੋਂ ਤੇਜ਼ ਰਫਤਾਰ ਚ ਆ ਰਹੇ ਰੇਤ ਨਾਲ ਭਰੇ ਟਿੱਪਰ ਤੀ ਚਪੇਟ ਚ ਆਉਣ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੀਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਰਾਹੁਲ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ।
- Download Babushahi App
-
-