File Photo
ਕਿਸਾਨ ਜਥੇਬੰਦੀਆਂ ਮੁੜ ਕਰਨਗੀਆਂ ਰੇਲਾਂ ਦਾ ਚੱਕਾ ਜਾਮ
ਭਲਕੇ 12 ਵਜੇ ਤੋਂ ਬਾਅਦ ਰੇਲਵੇ ਲਾਈਨਾਂ ਵੱਲ ਕੀਤਾ ਜਾਵੇਗਾ ਕੂਚ
ਕੁਲਵਿੰਦਰ ਸਿੰਘ
ਅੰਮ੍ਰਿਤਸਰ 16 ਸਤੰਬਰ
ਬੀਤੀ 14 ਸਤੰਬਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕੁਝ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਸਣੇ ਕਈ ਥਾਵਾਂ ਤੇ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਲਗਾਏ ਗਏ ਹਨ 14 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਚੱਲਣ ਵਾਲੇ ਇਸ ਧਰਨੇ ਵਿੱਚ ਕਿਸਾਨਾਂ ਵੱਲੋਂ ਪੰਜ ਫਸਲਾਂ ਤੇ ਐਮਐਸਪੀ ਦੀ ਗਰੰਟੀ ਕਿਸਾਨਾਂ ਉੱਤੇ ਦਰਜ ਕੀਤੇ ਗਏ ਪਰਚੇ ਰੱਦ ਕਰਵਾਉਣ ਖਨੌਰੀ ਬਾਰਡਰ ਦੇ ਧਰਨੇ ਤੋਂ ਚੁੱਕੇ ਗਏ ਟਰੈਕਟਰ ਟਰਾਲੀ ਵਾਪਸ ਕਰਵਾਉਣ ਅਤੇ ਹੋਰ ਕਈ ਮੁੱਦੇ ਮੰਗਾਂ ਦੇ ਰੂਪ ਵਿੱਚ ਸਰਕਾਰ ਨੂੰ ਲਿਖਤ ਰੂਪ ਵਿੱਚ ਦਿੱਤੇ ਗਏ ਹਨ ਇਸ ਦੇ ਬਾਰੇ ਇੱਕ ਅੱਜ ਪ੍ਰੈੱਸ ਕਾਨਫਰੰਸ ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਜਾਬ ਚੈਪਟਰ ਦੇ ਮੁਖੀ ਸਰਵਨ ਸਿੰਘ ਪੰਧੇਰ ਵੱਲੋਂ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਨਾ ਕੋਈ ਸਰਕਾਰੀ ਨੁਮਾਇੰਦਾ ਅਤੇ ਨਾ ਹੀ ਸਰਕਾਰ ਦਾ ਵਜ਼ੀਰ ਕਿਸਾਨਾਂ ਦੀ ਮੰਗਾਂ ਬਾਰੇ ਗੱਲਬਾਤ ਕਰਨ ਲਈ ਆਇਆ ਹੈ ਜਿਸ ਨੂੰ ਵੇਖਦੇ ਹੋਏ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਸੰਗਰੂਰ ਆਦਿਕ ਥਾਵਾਂ ਤੇ ਰੇਲ ਚੱਕਾ ਜਾਮ ਕੀਤਾ ਜਾਵੇਗਾ ਇਸ ਦੀ ਸ਼ੁਰੂਆਤ ਭਲਕੇ 17 ਸਤੰਬਰ ਨੂੰ ਦੁਪਹਿਰ 12 ਵਜੇ ਤੱਕ ਕੀਤੀ ਜਾਵੇਗੀ ਜੇਕਰ ਦੁਪਹਿਰ 12 ਵਜੇ ਤੱਕ ਕੋਈ ਸਰਕਾਰੀ ਸੁਨੇਹਾ ਉਹਨ ਨੂੰ ਨਹੀਂ ਮਿਲਦਾ ਤਾਂ ਰੇਲਵੇ ਲਾਈਨਾਂ ਵੱਲ ਕੂਚ ਕੀਤਾ ਜਾਵੇਗਾ। ਅਤੇ ਰੇਲਵੇ ਲਾਈਨ ਦੇ ਆਲੇ ਦੁਆਲੇ ਖੁੱਲੀ ਥਾਂ ਤੇ ਮੋਰਚਾ ਲਾਇਆ ਜਾਵੇਗਾ ਅਤੇ ਰੇਲ ਚੱਕਾ ਜਾਮ ਕਰਨ ਦੇ ਫੈਸਲੇ ਉੱਤੇ 18 ਸਤੰਬਰ ਤੋਂ ਬਾਅਦ ਰਣਨੀਤੀ ਬਣਾ ਕੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ ਅਤੇ ਨਾ ਹੀ ਸਰਕਾਰ ਦੇ ਰੋਕਿਆ ਰੁਕਣਗੇ
- Download Babushahi App
-
-