ਐਸ.ਐਸ.ਪੀ ਖੰਨਾ ਨੇ ਥਾਣੇਦਾਰ ਸਿਮਰਨਜੀਤ ਸਿੰਘ ਨੂੰ ਸਨਮਾਨਿਤ ਕੀਤਾ
ਖੰਨਾ,, ਰਵਿੰਦਰ ਢਿੱਲੋਂ
ਅੱਜ ਖੰਨਾ ਦੇ ਐਸ.ਐਸ.ਪੀ ਡਾ: ਦਰਪਨ ਆਹਲੂਵਾਲੀਆ ਆਈ.ਪੀ.ਐਸ ਵੱਲੋ ਵਧੀਆ ਕਾਰਗੁਜਾਰੀ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਥਾਣੇਦਾਰ ਸਿਮਰਨਜੀਤ ਸਿੰਘ ਇੰਚਾਰਜ ਟੈਕਨੀਕਲ ਬ੍ਰਾਂਚ ਖੰਨਾ ਨੂੰ ਕੈਸ਼ ਰਿਵਾਰਡ ਨਾਲ ਸਨਮਾਨਿਤ ਕੀਤਾ ਗਿਆ।ਖੰਨਾ ਪੁਲਿਸ ਵੱਲੋਂ ਵਧੀਆ ਸੇਵਾਵਾਂ ਬਦਲੇ ਪੁਲਿਸ ਮੁਲਾਜ਼ਮਾਂ ਦਾ ਵਿਸ਼ੇਸ਼ ਸਨਮਾਨ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਖੰਨਾ ਪੁਲਿਸ ਵੱਲੋਂ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ਲਾਘਾਯੋਗ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਜਿਸ ਵਿੱਚ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਤੇ ਡਿਊਟੀ ਦੌਰਾਨ ਪੂਰੀ ਤਨਦੇਹੀ, ਇਮਾਨਦਾਰੀ ਅਤੇ ਬਹਾਦਰੀ ਨਾਲ ਕਾਨੂੰਨ-ਵਿਵਸਥਾ ਕਾਇਮ ਰੱਖਣ ਵਾਲੇ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਜਿੱਥੇ ਚੰਗਾ ਕੰਮ ਕਰਨ ਵਾਲੇ ਜਵਾਨਾਂ ਦਾ ਮਾਣ ਵਧਾਇਆ ਜਾਵੇਗਾ, ਉੱਥੇ ਹੀ ਨਸ਼ਾ ਤਸਕਰਾਂ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਤਹਿਤ ਸਖ਼ਤ ਕਾਰਵਾਈ ਜਾਰੀ ਰਹੇਗੀ।
- Download Babushahi App
-
-