Punjab Breaking: ਇਸ ਜ਼ਿਲ੍ਹੇ ਨੂੰ ਮਿਲਿਆ ਨਵਾਂ SSP, ਪੜ੍ਹੋ ਕੌਣ?
ਚੰਡੀਗੜ੍ਹ, 11 ਸਤੰਬਰ 2025- : ਪੰਜਾਬ ਸਰਕਾਰ ਦੇ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਦਾ ਤਬਾਦਲਾ ਕੀਤਾ ਗਿਆ ਹੈ। ਤਰਨਤਾਰਨ ਦਾ ਨਵਾਂ ਐਸਐਸਪੀ ਰਵਜੋਤ ਗਰੇਵਾਲ ਨੂੰ ਲਾਇਆ ਗਿਆ ਹੈ। ਦਰਅਸਲ, ਅੱਜ ਪੰਜਾਬ ਸਰਕਾਰ ਨੇ ਤਿੰਨ ਆਈਪੀਐਸ ਅਫ਼ਸਰ ਬਦਲੇ ਹਨ, ਜਿਨ੍ਹਾਂ ਵਿੱਚ ਤਰਨਤਾਰਨ ਦੇ ਐਸਐਸਪੀ ਦਾ ਨਾਮ ਵੀ ਸ਼ਾਮਲ ਹੈ।
ਤਰਨਤਾਰਨ ਦੇ ਐਸਐਸਪੀ ਦੀਪਕ ਪਾਰੀਕ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਏਆਈਜੀ ਐਸਐਸਓਸੀ ਪੰਜਾਬ (ਐਸਐਸਏ ਨਗਰ ਮੋਹਾਲੀ) ਨਿਯੁਕਤ ਕੀਤਾ ਗਿਆ ਹੈ। ਜਦੋਂਕਿ ਤਰਨਤਾਰਨ ਦਾ ਨਵਾਂ ਐਸਐਸਪੀ ਰਵਜੋਤ ਗਰੇਵਾਲ ਨੂੰ ਲਾਇਆ ਗਿਆ ਹੈ। ਰਵਜੋਤ ਗਰੇਵਾਲ ਪਹਿਲਾਂ ਜੁਆਇੰਟ ਡਾਇਰੈਕਟਰ ਆਈਵੀਸੀ- ਐਸਯੂ ਵਿਜੀਲੈਂਸ ਬਿਊਰੋ ਪੰਜਾਬ ਵਿਖੇ ਤੈਨਾਤ ਸਨ।