ਰੋਡਵੇਜ਼ ਬੱਸ 'ਚ ਬੀਬੀ ਦਾ VIP ਕਲਚਰ..! ਅਖ਼ੇ ਮੈਨੂੰ ਘਰ ਛੱਡ ਕੇ ਆਓ- ਡਰਾਈਵਰ ਬੱਸ ਲੈ ਕੇ ਪਹੁੰਚ ਗਿਆ ਥਾਣੇ
ਗੋਇੰਦਵਾਲ ਸਾਹਿਬ ਦੇ ਗੇਟ ਅੱਗੇ ਰੋਡਵੇਜ਼ ਦੀ ਬੱਸ ਵਿੱਚ ਹੋਇਆ ਖੂਬ ਹੰਗਾਮਾ
ਬਲਜੀਤ ਸਿੰਘ
ਤਰਨਤਾਰਨ, 11 ਸਤੰਬਰ 2025- ਤਰਨ ਤਾਰਨ ਦੇ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਗੇਟ ਅੱਗੇ ਰੋਡਵੇਜ਼ ਦੀ ਬੱਸ ਵਿੱਚ ਖੂਬ ਹੰਗਾਮਾ ਹੋਇਆ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਰੋਡਵੇਜ਼ ਬੱਸ ਦੇ ਡਰਾਈਵਰ ਸਿਵਪਾਲ ਸਿੰਘ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਜਦੋਂ ਵਾਪਸ ਗੋਇੰਦਵਾਲ ਸਾਹਿਬ ਦੇ ਬੱਸ ਅੱਡੇ ਤੇ ਪੁੱਜੇ ਤਾਂ ਸਵਾਰੀਆਂ ਸਮੇਤ ਇੱਕ ਔਰਤ ਬੱਸ ਵਿੱਚ ਸਵਾਰ ਹੋਈ, ਜੋ ਆਪਣੇ ਆਪ ਨੂੰ VIP ਦੱਸ ਕਿ ਸਾਡੇ ਉੱਤੇ ਰੋਬਹ ਪਾਉਣ ਲੱਗੀ ਪਈ, ਵੇਖਦੇ ਹੀ ਵੇਖਦੇ ਹੋਏ ਔਰਤ ਦੇ ਵੱਲੋਂ ਸਾਨੂੰ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਕਿ ਤੁਹਾਨੂੰ ਅੱਗੇ ਜਾ ਕੇ ਮਜਾ ਚੁਕਉਦੀ ਹਾਂ।
ਜਿਸ ਤੋਂ ਬਾਅਦ ਵਿੱਚ ਰੋਡਵੇਜ਼ ਬੱਸ ਪੁਲਿਸ ਠਾਣਾ ਗੋਇੰਦਵਾਲ ਸਾਹਿਬ ਦੇ ਗੇਟ ਅੱਗੇ ਲਿਆਂਦੀ ਹੈ। ਉਧਰ ਇਸ ਸਾਰੇ ਮਾਮਲੇ ਦੀ ਬੱਸ ਵਿੱਚ ਦਾਖਲ ਹੋ ਕਿ ਜਦੋਂ ਪੱਤਰਕਾਰ ਵੱਲੋਂ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਔਰਤ ਦੇ ਵੱਲੋਂ ਪੱਤਰਕਾਰ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਕਤ ਔਰਤ ਨੇ ਕਿਸੇ ਆਗੂ ਦੇ ਨਾਲ ਪੱਤਰਕਾਰ ਦੀ ਫੋਨ ਤੇ ਗੱਲ ਕਰਵਾਈ ਤਾਂ ਉਹਨਾਂ ਨੇ ਵੀ ਔਰਤ ਦੇ ਵਿਹਾਰ ਦੀ ਨਿਖੇਧੀ ਕੀਤੀ। ਫਿਲਹਾਲ ਉਕਤ ਔਰਤ ਨੂੰ ਪੁਲਿਸ ਬੱਸ ਵਿੱਚੋਂ ਉਤਾਰ ਕੇ ਆਪਣੀ ਪੁੱਛ ਪੜਤਾਲ ਕਰਨ ਵਿੱਚ ਲੱਗੀ ਹੋਈ ਸੀ ਤਾਂ ਸਵਾਰੀਆਂ ਖੱਜਲ ਖੁਵਾਰ ਹੋ ਰਹੀਆਂ ਸਨ। ਹੁਣ ਵੇਖਣਾ ਹੋਵੇਗਾ ਕਿ ਇਸ ਔਰਤ ਦੇ ਖਿਲਾਫ਼ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ।