ਪਟਿਆਲਾ: ਜ਼ਿਲ੍ਹਾ ਸਕੂਲ ਖੇਡਾਂ ’ਚ ਖਿਡਾਰੀਆਂ ਨੇ ਕੀਤਾ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ
-69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਦੂਸਰੇ ਦਿਨ ਹੋਏ ਦਿਲਚਸਪ ਮੁਕਾਬਲੇ
ਪਟਿਆਲਾ 10 ਸਤੰਬਰ 2025- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਹਰਮਨਦੀਪ ਕੌਰ ਦੀ ਯੋਗ ਅਗਵਾਈ ਅਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਖੇਡਾਂ ਦਾ ਇਹ ਦੂਸਰਾ ਦਿਨ ਹੈ ਤੇ ਇਹ ਟੂਰਨਾਮੈਂਟ 24 ਸਤੰਬਰ ਤੱਕ ਕਰਵਾਇਆ ਜਾਵੇਗਾ। ਅੱਜ ਖੋ-ਖੋ ਦੇ ਅੰਡਰ 19 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ-3 ਨੇ ਭਾਦਸੋਂ ਜ਼ੋਨ ਨੂੰ, ਸਮਾਣਾ ਜ਼ੋਨ ਨੇ ਭੁੱਨਰਹੇੜੀ ਜ਼ੋਨ ਨੂੰ, ਪਟਿਆਲਾ 1 ਨੇ ਪਾਤੜਾਂ ਜ਼ੋਨ ਨੂੰ ਹਰਾਇਆ।
ਅੰਡਰ 17 ਲੜਕੀਆਂ ਦੇ ਖੋ-ਖੋ ਦੇ ਮੁਕਾਬਲਿਆਂ ਵਿੱਚ ਸਮਾਣਾ ਜ਼ੋਨ ਨੇ ਭੁੱਨਰਹੇੜੀ ਨੂੰ, ਨਾਭਾ ਜ਼ੋਨ ਨੇ ਰਾਜਪੁਰਾ ਜ਼ੋਨ ਨੂੰ ਹਰਾਇਆ। ਅੰਡਰ 14 ਲੜਕੀਆਂ ਦੇ ਬੇਸਬਾਲ ਦੇ ਮੁਕਾਬਲਿਆਂ ਵਿੱਚ ਘਨੌਰ ਜ਼ੋਨ ਨੇ ਪਟਿਆਲਾ 3 ਨੂੰ ਹਰਾਇਆ। ਡਾ ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਪੋਲੋ ਗਰਾਊਂਡ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪੀ. ਐਮ.ਸ੍ਰੀ ਸਰਕਾਰੀ ਕੋ ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਅੰਡਰ 14 ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ਮੁਕਾਬਲਿਆਂ ਵਿੱਚ ਪਾਤੜਾਂ ਜ਼ੋਨ ਨੇ ਭੁੱਨਰਹੇੜੀ ਜ਼ੋਨ ਨੂੰ ਤੇ ਪਟਿਆਲਾ 1 ਜ਼ੋਨ ਨੇ ਰਾਜਪੁਰਾ ਜ਼ੋਨ ਨੂੰ ਹਰਾਇਆ। ਅੰਡਰ 17 ਲੜਕੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਰਾਜਪੁਰਾ ਜ਼ੋਨ ਨੇ ਅਤੇ ਪਟਿਆਲਾ 2 ਨੂੰ ਹਰਾਇਆ।
ਇਸ ਮੌਕੇ ਤੇ ਕੋਚ ਅਮਰਿੰਦਰ ਸਿੰਘ ਬਾਬਾ, ਸ਼ਸ਼ੀ ਮਾਨ, ਦਵਿੰਦਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਬਲਵਿੰਦਰ ਸਿੰਘ ਜੱਸਲ, ਰਾਜਿੰਦਰ ਸੈਣੀ, ਬਲਜੀਤ ਸਿੰਘ ਧਾਰੋਂਕੀ, ਜਸਵਿੰਦਰ ਸਿੰਘ ਚੱਪੜ, ਭਰਪੂਰ ਸਿੰਘ, ਸੁਖਵੰਤ ਸਿੰਘ, ਗੁਰਪਿਆਰ ਸਿੰਘ, ਜਰਨੈਲ ਸਿੰਘ, ਕਮਲਦੀਪ ਸਿੰਘ ਕੋਚ, ਹਰਦੀਪ ਕੌਰ, ਪਰਮਿੰਦਰਜੀਤ ਕੌਰ, ਗੁਰਪ੍ਰੀਤ ਸਿੰਘ ਝੰਡਾ, ਕੁਲਵੰਤ ਸਿੰਘ,ਰਕੇਸ਼ ਕੁਮਾਰ ਲਚਕਾਣੀ, ਵਿਨੋਦ ਕੁਮਾਰ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।