School Closed: 33 ਸਕੂਲਾਂ ਨੂੰ ਦੋ ਦਿਨਾਂ ਲਈ ਬੰਦ ਕਰਨ ਦੇ ਹੁਕਮ, ਪੜ੍ਹੋ ਬੰਦ ਸਕੂਲਾਂ ਦੀ ਪੂਰੀ ਸੂਚੀ
ਰੋਹਿਤ ਗੁਪਤਾ
ਗੁਰਦਾਸਪੁਰ 8 ਸਤੰਬਰ 2025- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲ ਖੋਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਪਰ ਗੁਰਦਾਸਪੁਰ ਦੇ ਕੁੱਲ 33 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕਡਰੀ ਸਕੂਲਾਂ ਵਿੱਚ ਦੋ ਦਿਨ ਦੀਆਂ ਹੋਰ ਛੁਟੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਜ਼ਿਲਾ ਸਿੱਖਿਆ ਅਧਿਕਾਰੀ ਪ੍ਰਾਈਮਰੀ ਅਤੇ ਸੈਕੈਡਰੀ ਦੋਹਾਂ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਹੜਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ, ਕਿਉਂਕਿ ਬਹੁਤ ਸਾਰੇ ਇਲਾਕਿਆਂ ਵਿੱਚ ਅਜੇ ਵੀ ਹੜ ਦਾ ਪਾਣੀ ਖੜਾ ਹੈ ਤੇ ਜਿਨਾਂ ਇਲਾਕਿਆਂ ਵਿੱਚ ਹੜ ਦਾ ਪਾਣੀ ਨਿਕਲ ਗਿਆ ਹੈ, ਉੱਥੋਂ ਦੇ ਸਕੂਲਾਂ ਵਿੱਚ ਅਜੇ ਵੀ ਚਿੱਕੜ ਅਤੇ ਬਦਬੂ ਫੈਲੀ ਹੋਈ ਹੈ। ਇਸ ਲਈ ਹੜ ਨਾਲ ਪੀੜਿਤ ਦੋਰਾਂਗਲਾ, ਡੇਰਾ ਬਾਬਾ ਨਾਨਕ, ਕਲਾਨੌਰ , ਗੁਰਦਾਸਪੁਰ ਅਤੇ ਸ਼੍ਰੀ ਹਰਗੋਬਿੰਦਪੁਰ ਬਲਾਕ ਦੇ ਕੁਲ 33 ਸਕੂਲਾਂ ਵਿੱਚ 9 ਅਤੇ 10 ਅਗਸਤ ਦੀਆਂ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਹਨ।
ਪੜ੍ਹੋ ਬੰਦ ਸਕੂਲਾਂ ਦੀ ਪੂਰੀ ਸੂਚੀ - https://drive.google.com/file/d/1awiy4WJYAZ_ldleX7kigPAVW0_Pw8HdP/view?usp=sharing