ਪੰਜਾਬੀ ਟਾਈਪ ਤੇ ਸ਼ਾਰਟਹੈਂਡ ’ਚ ਦਾਖਲੇ ਲਈ 23 ਸਤੰਬਰ ਤੱਕ ਕੀਤੇ ਜਾ ਸਕਦੇ ਅਪਲਾਈ : ਡਾ. ਮਨਜਿੰਦਰ ਸਿੰਘ
ਪਟਿਆਲਾ, 10 ਸਤੰਬਰ 2025- ਭਾਸ਼ਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਪੰਜਾਬੀ ਸਟੈਨੋਗ੍ਰਾਫੀ ਦੀ ਪੰਜਾਬੀ ਟਾਈਪ ਤੇ ਸ਼ਾਰਟਹੈਂਡ ਲਈ ਆਮ ਸ਼੍ਰੇਣੀ ਦੀਆਂ ਖਾਲੀ ਰਹਿ ਗਈਆਂ ਸੀਟਾਂ ਭਰੀਆਂ ਜਾਣੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਨਜਿੰਦਰ ਸਿੰਘ, ਖੋਜ ਅਫ਼ਸਰ, ਪਟਿਆਲਾ ਨੇ ਕਿਹਾ ਕਿ ਸੈਸ਼ਨ 2025-26 ਲਈ ਮੁਢਲੀ ਸ਼੍ਰੇਣੀ (ਆਮ) ਦੇ ਦਾਖਲੇ ਦੀ ਪ੍ਰਕਿਰਿਆ 10 ਸਤੰਬਰ 2025 ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਤੋਂ ਦਸਤੀ ਫਾਰਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੈ ਸਕਦੇ ਹਨ। ਫਾਰਮ ਭਰਨ ਦੀ ਅੰਤਿਮ ਮਿਤੀ 23 ਸਤੰਬਰ, 2025 ਹੈ ਅਤੇ ਇੰਟਰਵਿਊ ਦੀ ਮਿਤੀ 25 ਸਤੰਬਰ, 2025 ਹੈ। ਇਸ ਕੋਰਸ ਲਈ ਵਿਦਿਅਕ ਯੋਗਤਾ ਗੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ। ਇਸ ਸ਼੍ਰੇਣੀ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਮਿਤੀ 23 ਸਤੰਬਰ ਤੱਕ ਆ ਕੇ ਫਾਰਮ ਭਰ ਸਕਦੇ ਹਨ। ਇਸ ਕੋਰਸ ਦਾ ਸਮਾਂ ਇੱਕ ਸਾਲ ਦਾ ਹੈ।