ਹੜ੍ਹ ਦੇ ਪੀੜਤਾਂ ਨੂੰ ਮਿਲੇ ਐਮ.ਪੀ ਮਨੀਸ਼ ਤਿਵਾਰੀ; ਮੌਕੇ ਦਾ ਵੀ ਲਿਆ ਜਾਇਜ਼ਾ
ਪ੍ਰਮੋਦ ਭਾਰਤੀ
ਚੰਡੀਗੜ੍ਹ, 7 ਸਤੰਬਰ,2025
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਪਟਿਆਲਾ ਦੀ ਰਾਓ ਕਾਰਨ ਆਏ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਡੱਡੂ ਮਾਜਰਾ ਅਤੇ ਧਨਾਸ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸਥਾਨਕ ਲੋਕ ਅਤੇ ਕਾਂਗਰਸੀ ਵਰਕਰ ਵੀ ਮੌਜੂਦ ਸਨ।
ਇਸ ਬਾਰੇ ਉਹਨਾਂ ਨੇ ਐਕਸ ਉੱਪਰ ਪੋਸਟ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਕਿ ਪਟਿਆਲਾ ਦੀ ਰਾਓ ਦੀ ਉਚਿਤ ਡਰੇਜਿੰਗ ਕੀਤੀ ਜਾਵੇ। ਉਹਨਾਂ ਨੇ ਕਿਹਾ ਹੈ ਕਿ ਪਟਿਆਲਾ ਦੀ ਰਾਓ ਵਿੱਚ ਆਏ ਉਫਾਨ ਕਾਰਨ ਖੜੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਉਹਨਾਂ ਨੇ ਇਸ ਮਾਰ ਤੋਂ ਪੀੜਿਤ ਪਿੰਡ ਵਾਲਿਆ ਨੂ ਰਾਹਤ ਦੇਣ ਵਾਸਤੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ। ਐਮ.ਪੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਪਟਿਆਲਾ ਦੇ ਰਾਓ ਦੀ ਸਫਾਈ, ਇਸਦੇ ਕੰਡੇ ਮਜਬੂਤ ਕਰਨ ਅਤੇ ਹੋਰ ਸੁਧਾਰ ਕੀਤੇ ਜਾਣ ਤਾਂ ਇਸ ਨਾਲ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਉੱਥੇ ਹੀ ਇਸ ਨੂੰ ਇੱਕ ਵਾਟਰ ਫਰੰਟ ਪ੍ਰੋਜੈਕਟ ਵਜੋਂ ਵੀ ਵਿਕਸਿਤ ਕੀਤਾ ਜਾ ਸਕਦਾ ਹੈ।
ਐਮ.ਪੀ ਤਿਵਾੜੀ ਦੇ ਖੁਲਾਸਾ ਕੀਤਾ ਕਿ ਇਸ ਉਦੇਸ਼ ਦੀ ਪੂਰਤੀ ਵਾਸਤੇ ਧਨਾਸ ਪੁੱਲ ਤੋਂ ਟੋਗਾ ਪੁੱਲ ਤੱਕ ਸੜਕ ਦਾ ਨਿਰਮਾਣ ਅਤੇ ਮੌਜੂਦਾ ਪੁੱਲ ਨੂੰ ਉੱਚਾ ਕਰਨ ਸਬੰਧੀ ਸਿਫਾਰਿਸ਼ ਵੀ ਕੀਤੀ ਗਈ ਹੈ। ਇਸਦੇ ਨਾਲ ਹੀ ਉਹਨਾਂ ਨੇ ਡੱਡੂ ਮਾਜਰਾ ਡੰਪਿੰਗ ਗਰਾਊਂਡ ਰੁਸਣ ਵਾਲੇ ਪਾਣੀ ਕਾਰਨ ਦਲਦਲੀ ਖੇਤਰ ਦੀ ਸਫਾਈ ਦੀ ਲੋੜ ਉੱਪਰ ਵੀ ਜੋਰ ਦਿੱਤਾ। ਉਹਨਾਂ ਨੇ ਸਪਸ਼ਟ ਕੀਤਾ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਸਾਂਝੇ ਤੌਰ ਤੇ ਕੋਸ਼ਿਸ਼ ਕਰਦੇ ਹਨ, ਤਾਂ ਇਹ ਇੱਕ ਮਹੱਤਵਪੂਰਨ ਪ੍ਰੋਜੈਕਟ ਬਣ ਸਕਦਾ ਹੈ।
ਇਸ ਮੌਕੇ ਸਾਬਕਾ ਮੇਅਰ ਕੁਲਦੀਪ ਕੁਮਾਰ, ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਦਿਲਾਵਰ ਸਿੰਘ ਤੇ ਨਰਿੰਦਰ ਚੌਧਰੀ, ਰਾਜੇਸ਼ ਧੀਮਾਨ, ਕੁਲਦੀਪ ਸਿੰਘ ਸੈਣੀ, ਸੁਖਦੇਵ ਧੀਮਾਨ, ਸੁਰਿੰਦਰ ਸਿੰਘ, ਤਾਰਾ ਸਿੰਘ, ਜਸਪਾਲ ਸਿੰਘ, ਜਸਬੀਰ ਸਿੰਘ, ਤਰਲੋਚਨ ਸਿੰਘ, ਕੁਲਵਿੰਦਰ ਸਿੰਘ, ਮੇਹਰ ਸਿੰਘ, ਹਰਬੰਸ ਸਿੰਘ, ਦੀਪ ਸਿੰਘ, ਰਵਿੰਦਰ ਸਿੰਘ, ਰਵਿੰਦਰ ਸਿੰਘ, ਅਮਨ ਸਲੈਚ, ਕੁਲਤਾਰ ਸਿੰਘ, ਰਾਕੇਸ਼ ਕੁਮਾਰ ਵੀ ਸ਼ਾਮਲ ਸਨ।