← ਪਿਛੇ ਪਰਤੋ
ਮਨਕੀਰਤ ਔਲਖ ਪਹੁੰਚੇ ਸ਼ਾਹਪੁਰ ਜਾਜਨ, 10 ਕਿਸਾਨਾਂ ਨੂੰ ਦੇਣਗੇ ਟਰੈਕਟਰ
ਰੋਹਿਤ ਗੁਪਤਾ
ਗੁਰਦਾਸਪੁਰ 7 ਸਤੰਬਰ
ਬਹੁਤ ਸਾਰੇ ਕਲਾਕਾਰ ਅਤੇ ਸੈਲੀਬ੍ਰਿਟੀ ਹੜ ਪੀੜਤਾਂ ਦੀ ਸਹਾਇਤਾ ਕਰਨ ਲਈ ਅੱਗੇ ਆ ਰਹੇ ਹਨ। ਮਨਕੀਰਤ ਔਲਖ ਨੇ ਵੀ ਹ ਪੀੜਤਾਂ ਦੀ ਸਹਾਇਤਾ ਲਈ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਅੱਜ ਹਟ ਪੀੜਿਤ ਕਿਸਾਨਾਂ ਨੂੰ 10 ਨਵੇਂ ਟਰੈਕਟਰ ਦੇਨ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਪਹੁੰਚੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਟਰੈਕਟਰ ਉਹਨਾਂ ਕਿਸਾਨਾਂ ਨੂੰ ਦਿੱਤੇ ਜਾਣਗੇ ਜਿਨਾਂ ਦਾ ਹੜ ਦੌਰਾਨ ਨੁਕਸਾਨ ਹੋਇਆ ਹੈ। ਕੁੱਲ 150 ਟਰੈਕਟਰ ਹੜ ਪੀੜਿਤ ਕਿਸਾਨਾਂ ਨੂੰ ਵੰਡੇ ਜਾਣਗੇ । ਉਹਨਾਂ ਕਿਹਾ ਕਿ ਉਹ ਉਸ ਹਰ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਹੜ ਨੇ ਨੁਕਸਾਨ ਕੀਤਾ । ਪੰਜਾਬੀ ਕਿਸੇ ਵੀ ਨੁਕਸਾਨ ਦੀ ਪਰਵਾਹ ਨਹੀਂ ਕਰਦੇ ਅਤੇ ਮੈਂ ਅੱਜ ਦਾਵੇ ਨਾਲ ਕਹਿਦਾ ਹਾਂ ਕਿ ਇੱਕ ਮਹੀਨੇ ਵਿੱਚ ਪੰਜਾਬ ਦੀ ਜਿੰਦਗੀ ਮੁੜ ਲੀਹ ਤੇ ਆ ਜਾਏਗੀ ਤੇ ਪੰਜਾਬੀ ਭਾਜੀ ਸਾਰੇ ਨੁਕਸਾਨ ਭੁੱਲ ਕੇ ਮੁੜ ਤਗੜੇ ਹੋ ਜਾਣਗੇ ।
Total Responses : 1787