ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਚਲਾਏ ਜਾ ਰਹੇ ਹਨ ਰਾਹਤ ਕਾਰਜ - ਹਰਜੋਤ ਬੈਂਸ
ਹਫਤਾਵਾਰੀ ਜਨਤਾ ਦਰਬਾਰ ਵਿੱਚ ਲਗਾਤਾਰ ਕੀਤੀਆ ਜਾ ਰਹੀਆਂ ਮੁਸ਼ਕਿਲਾਂ ਹੱਲ, ਅੱਜ ਲਕਸ਼ਮੀ ਨਾਰਾਇਣ ਮੰਦਰ ਵਿੱਚ ਸੇਵਾ ਅਤੇ ਕਰਮ ਨਾਲੋ ਨਾਲ ਆਇਆ ਨਜ਼ਰ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਔਖੇ ਸਮੇਂ ਵਿੱਚ ਆਪ ਵਲੰਟੀਅਰਾਂ, ਪੰਚ-ਸਰਪੰਚਾਂ, ਨੌਜਵਾਨਾਂ ਅਤੇ ਪ੍ਰਸਾਸ਼ਨ ਦੀ ਨਿਸ਼ਕਾਮ ਸੇਵਾ ਲਈ ਕੀਤਾ ਧੰਨਵਾਦ
ਪ੍ਰਮੋਦ ਭਾਰਤੀ
ਨੰਗਲ 07 ਸਤੰਬਰ,2025
ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ, ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਹੈ ਕਿ ਇਲਾਕੇ ਦੀਆਂ ਪੰਚਾਇਤਾਂ, ਸਰਪੰਚਾਂ, ਆਮ ਆਦਮੀ ਪਾਰਟੀ ਦੇ ਵਲੰਟੀਅਰਾਂ, ਨੌਜਵਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲ-ਜੁਲ ਕੇ ਹੜ੍ਹ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਸਾਡੇ ਵੱਲੋਂ ਮਿਲ ਜੁਲ ਕੇ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਸਭ ਤੋਂ ਵੱਡੇ ਰਾਹਤ ਕਾਰਜ ਸਫਲਤਾਪੂਰਵਕ ਕੀਤੇ ਗਏ ਹਨ। ਇਸ ਕਾਰਜ ਵਿੱਚ ਆਪ ਵਲੰਟੀਅਰ, ਪੰਚ-ਸਰਪੰਚਾਂ ਅਤੇ ਨੌਜਵਾਨਾਂ ਨੇ ਵੀ ਭਾਗ ਲਿਆ ਜੋ ਕਿ ਇਕ ਵਿਲੱਖਣ ਯੋਗਦਾਨ ਹੈ।
ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਸ਼ਹਿਰ ਦੇ ਲਕਸ਼ਮੀ ਨਰਾਇਣ ਮੰਦਰ, ਸ੍ਰੀ ਅਨੰਦਪੁਰ ਸਾਹਿਬ ਦੇ ਅਗੰਮਪੁਰ ਪੁਲ, ਹਰੀਵਾਲ, ਝਿੰਜੜੀ, ਕੀਰਤਪੁਰ ਸਾਹਿਬ ਦੇ ਪਿੰਡ ਡਾਢੀ ਸਮੇਤ ਦਰਜਨਾਂ ਥਾਵਾਂ ਤੇ ਦਰਿਆ, ਨਹਿਰਾਂ, ਖੱਡਾਂ ਦੇ ਬੰਨ੍ਹ ਅਤੇ ਕੰਢੇ ਤੇਜ਼ ਪਾਣੀ ਦੇ ਵਹਾਅ ਕਾਰਨ ਟੁੱਟ ਗਏ ਜਿਨ੍ਹਾਂ ਨੂੰ ਸਮਾਂ ਰਹਿੰਦੇ ਮੁਰੰਮਤ ਕਰਕੇ ਸੈਂਕੜੇ ਏਕੜ ਫਸਲ ਮਨੁੱਖੀ ਜੀਵਨ, ਪਸ਼ੂ ਧੰਨ ਅਤੇ ਜਾਨ ਮਾਲ ਨੂੰ ਬਚਾਉਣ ਲਈ ਅਸੀ ਦਿਨ ਰਾਤ ਉਨ੍ਹਾਂ ਮੌਕਿਆਂ ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਚਲਾਏ ਅਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਬੰਨ੍ਹਾਂ ਨੂੰ ਮਜਬੂਤ ਕਰਨ ਵਿੱਚ ਸਫਲ ਰਹੇ ਹਾਂ। ਉਨ੍ਹਾਂ ਦੱਸਿਆ ਕਿ ਹਰਸਾ ਬੇਲਾ ਪਿੰਡ ਵਿੱਚ ਪਾਣੀ ਦਾਖਲ ਹੋਣ ਕਾਰਨ ਇਹ ਤਿੰਨ ਪਿੰਡ ਪੱਤੀ ਡੁਲਚੀ, ਪੱਤੀ ਜੀਵਨ ਸਿੰਘ, ਅਤੇ ਹਰਸਾਬੇਲਾ ਦਾ ਸੰਪਰਕ ਟੁੱਟ ਗਿਆ ਸੀ, ਜਿੱਥੇ ਹਰ ਸੰਭਵ ਯਤਨ ਕਰਕੇ ਟਰੈਕਟਰ, ਟਰਾਲੀ, ਮੋਟਰ ਵੋਟ, ਕਿਸ਼ਤੀ ਰਾਹੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਲੋੜੀਦੀ ਰਾਹਤ ਪਹੁੰਚਾਈ ਗਈ। ਇਸ ਰਾਹਤ ਕਾਰਜਾਂ ਦੌਰਾਨ ਬੀਤੇ ਦਿਨ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਪਤਨੀ ਸ੍ਰੀਮਤੀ ਜੋਤੀ ਯਾਦਵ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਖੰਨਾ ਤੇ ਹਰ ਪਰਿਵਾਰਕ ਮੈਂਬਰਾਂ ਨੇ ਵੀ ਵਿਸੇਸ਼ ਤੌਰ ਤੇ ਸਮੂਲੀਅਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸਾਡੇ ਪ੍ਰਸਾਸ਼ਨ ਦੀਆਂ ਟੀਮਾਂ ਨੇ ਐਸ.ਡੀ.ਐਮ ਸਚਿਨ ਪਾਠਕ ਤੇ ਡਿਪਟੀ ਸੀ.ਈ.ਓ ਅਮਿਤ ਕੁਮਾਰ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਵਿਚ ਪਹੁੰਚ ਕੀਤੀ ਅਤੇ ਪੱਤੀ ਦੇ ਇਲਾਕੇ ਵਿਚ 100 ਤੋ ਵੱਧ ਲੋਕਾਂ ਅਤੇ 155 ਪਸ਼ੂਆਂ ਦਾ ਮੈਡੀਕਲ ਚੈਕਅਪ ਕਰਵਾਇਆ, ਇਨ੍ਹਾਂ ਪਿੰਡਾਂ ਦਾ ਸੰਪਰਕ ਜੋੜਨ ਲਈ ਕੋਸ਼ਿਸਾ ਜਾਰੀ ਹਨ।
ਉਨ੍ਹਾਂ ਨੇ ਦੱਸਿਆ ਕਿ ਆਈ.ਏ.ਐਸ. ਅਭਿਮਨਿਯੂ ਮਲਿਕ, ਏ.ਸੀ.ਯੂ.ਟੀ. ਦੀ ਅਗਵਾਈ ਵਿੱਚ ਬੇਲਾ ਰਾਮਗੜ੍ਹ, ਬੇਲਾ ਧਿਆਨੀ ਲੋਅਰ, ਜੋਲ ਅਤੇ ਮੋਜੋਵਾਲ ਪਿੰਡਾਂ ਵਿਚ ਰਾਹਤ ਪਹੁੰਚਾਈ ਗਈ ਜਿੱਥੇ 132 ਮੈਡੀਕਲ ਚੈਕਅੱਪ ਕੀਤੇ ਗਏ ਅਤੇ 75 ਪਸ਼ੂਆਂ ਦਾ ਇਲਾਜ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਦੀ ਅਗਵਾਈ ਵਿੱਚ, ਗੁਰਦੀਪ ਸਿੰਘ ਕਾਰਜ ਸਾਧਕ ਅਫਸਰ ਨੰਗਲ ਦੀ ਟੀਮ ਵੱਲੋਂ ਸਿੰਘਪੁਰਾ, ਪਲਾਸੀ ਅਤੇ ਭਨਾਮ ਪਿੰਡਾਂ ਦਾ ਦੌਰਾ ਕੀਤਾ, ਜਿੱਥੇ 100 ਮਰੀਜ਼ਾਂ ਦੇ ਚੈਕਅੱਪ ਕੀਤੇ ਗਏ, ਜਿਨ੍ਹਾਂ ਵਿੱਚੋਂ 86 ਦਾ ਇਲਾਜ ਹੋਇਆ ਅਤੇ 47 ਪਸ਼ੂਆਂ ਵਿੱਚੋਂ 35 ਦਾ ਇਲਾਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂਰਪੁਰ ਬੇਦੀ ਰਾਜਵੰਤ ਸਿੰਘ ਦੀ ਅਗਵਾਈ ਵਿੱਚ ਸੈਸੋਵਾਲ ਅਤੇ ਐਲਗਰਾਂ ਪਿੰਡਾਂ ਵਿੱਚ ਸਹਾਇਤਾ ਦਿੱਤੀ,ਜਿੱਥੇ 80 ਮਰੀਜ਼ਾਂ ਦਾ ਚੈਕਅੱਪ ਹੋਇਆ, 70 ਦਾ ਇਲਾਜ ਕੀਤਾ ਗਿਆ ਅਤੇ 40 ਪਸ਼ੂਆਂ ਦਾ ਇਲਾਜ ਕੀਤਾ ਗਿਆ।
ਇਸ ਕਾਰਜ ਦੀ ਹੋਰ ਮਜਬੂਤੀ ਲਈ ਡਾ.ਜੰਗਜੀਤ ਸਿੰਘ ਐਸ.ਐਮ.ਓ., ਡਾ. ਸੁਰਿੰਦਰ ਕੌਰ ਐਸ.ਐਮ.ਓ., ਡਾ.ਪ੍ਰਕਾਸ਼ ਅਗਰਵਾਲ ਐਸ.ਵੀ.ਓ., ਪੁਲੀਸ ਚੌਕੀ ਇੰਚਾਰਜ ਐਸ.ਆਈ. ਸਰਤਾਜ ਸਿੰਘ ਅਤੇ ਐਨ.ਡੀ.ਆਰ.ਐਫ. ਦੇ ਸੂਬੇਦਾਰ ਲਕਸ਼ਮਣ ਦੀ ਡਿਊਟੀ ਲਗਾਈ ਗਈ।
ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿਰਫ਼ ਇੱਕ ਦਿਨ ਵਿੱਚ ਸਿਰਫ਼ 8 ਪਿੰਡਾਂ ਵਿੱਚ ਹੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਨੇ ਲਗਭਗ 400 ਲੋਕਾਂ ਨੂੰ ਮੈਡੀਕਲ ਸਹਾਇਤਾ ਮੁਹੱਇਆ ਕਰਵਾਈ, ਨਾਲ ਹੀ ਵੱਡੇ ਪੱਧਰ ‘ਤੇ ਪਸ਼ੂਆਂ ਦਾ ਇਲਾਜ ਕੀਤਾ। ਇਹ ਜ਼ਿਲ੍ਹੇ ਵਿੱਚ ਇੱਕ ਹੀ ਦਿਨ ਵਿੱਚ ਕੀਤਾ ਗਿਆ ਰਾਹਤ ਕਾਰਜ ਹੈ। ਇਸ ਤਰਾਂ ਦੀ ਮੁਹਿੰਮ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਰੇ ਅਧਿਕਾਰੀਆਂ, ਵਲੰਟੀਅਰਾਂ ਅਤੇ ਫਰੰਟਲਾਈਨ ਵਰਕਰਾਂ, ਪੰਚਾਂ, ਸਰਪੰਚਾਂ, ਨੌਜਵਾਨਾਂ ਤੇ ਆਮ ਆਦਮੀ ਪਾਰਟੀ ਦੇ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਹਰ ਨਾਗਰਿਕ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਸਹਿਯੋਗ ਕਰਦੀ ਰਹੇਗੀ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਨੰਗਲ ਦੇ ਲਕਸ਼ਮੀ ਨਾਰਾਇਣ ਮੰਦਰ ਵਿੱਚ ਆਪਣੇ ਹਫ਼ਤਾਵਾਰੀ ਪ੍ਰੋਗਰਾਮ “ਜਨਤਾ ਦਰਬਾਰ” ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਕੇ ਉਹਨਾਂ ਦਾ ਨਿਪਟਾਰਾ ਕਰ ਰਹੇ ਸਨ। ਇਹ ਮੰਦਰ ਦੀ ਇਮਾਰਤ ਦਾ ਇੱਕ ਹਿੱਸਾ ਪਿਛਲੇ ਦਿਨਾਂ ਸਤਲੁਜ ਦਰਿਆ ਦੇ ਤੇਜ਼ ਪਾਣੀ ਕਾਰਨ ਨੁਕਸਾਨਿਆ ਗਿਆ ਸੀ ਅਤੇ ਇਸ ਇਮਾਰਤ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਮੰਤਰੀ ਜੀ ਸੇਵਾਦਾਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਦਾ ਕਾਰਜ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਨਿਰਮਾਣ ਵਿਭਾਗ ਦੇ ਤਕਨੀਕੀ ਮਾਹਰ ਬੁਲਾਏ ਗਏ ਹਨ, ਇਸ ਇਮਾਰਤ ਨੂੰ ਮਜਬੂਤ ਕਰਨ ਲਈ ਠੋਸ ਨੀਤੀ ਬਣਾ ਕੇ ਪੱਕੇ ਤੌਰ ਤੇ ਕੰਮ ਕੀਤਾ ਜਾਵੇਗਾ ਤਾਂ ਜੋ ਅਗਲੇ ਲੰਮੇ ਅਰਸੇ ਤੱਕ ਇਸ ਇਮਾਰਤ ਨੂੰ ਸੁਰੱਖਿਅਤ ਰੱਖਿਆ ਜਾਵੇ।
ਅੱਜ ਲਕਸ਼ਮੀ ਨਰਾਇਣ ਮੰਦਰ ਵਿਚ ਸੇਵਾ ਅਤੇ ਕਰਮ ਨਾਲੋ ਨਾਲ ਦੇਖਿਆ ਜਾ ਰਿਹਾ ਸੀ, ਜਿੱਥੇ ਹਰਜੋਤ ਸਿੰਘ ਬੈਂਸ ਮੰਦਿਰ ਦੀ ਇਮਾਰਤ ਨੂੰ ਢਾਹ ਲਾ ਰਹੇ ਦਰਿਆ ਦੇ ਪਾਣੀ ਨੂੰ ਰੋਕਣ ਲਈ ਵਲੰਟੀਅਰਾਂ ਵੱਲੋਂ ਤਿੰਨ ਦਿਨ ਤੋ ਲਗਾਏ ਜਾ ਰਹੇ ਡੰਗੇ ਦੇ ਕੰਮ ਵਿੱਚ ਖੁੱਦ ਸੇਵਾ ਕਰ ਰਹੇ ਸਨ, ਉਥੇ ਹਫਤਾਵਾਰੀ ਪ੍ਰੋਗਰਾਮ ਜਨਤਾ ਦਰਬਾਰ ਨੂੰ ਵੀ ਇਸੇ ਥਾਂ ਤੋ ਚਲਾਇਆ ਜਾ ਰਿਹਾ ਸੀ, ਲੋਕਾਂ ਦੀਆਂ ਸਮੱਸਿਆਵਾ ਵੀ ਨਾਲੋ ਨਾਲੋ ਸੁਣ ਕੇ ਹੱਲ ਕੀਤੀਆ ਜਾ ਰਹੀਆਂ ਸਨ, ਅਜਿਹਾ ਸੁਮੇਲ ਦੇਖ ਕੇ ਇਲਾਕਾ ਵਾਸੀ ਬਹੁਤ ਪ੍ਰਭਾਵਿਤ ਸਨ। ਸ.ਬੈਂਸ ਨੇ ਕਿਹਾ ਕਿ ਔਖੀ ਘੜੀ ਲੰਘ ਗਈ ਹੈ, ਅਕਾਲ ਪੁਰਖ ਦੀ ਕ੍ਰਿਪਾ ਨਾਲ ਜਲਦੀ ਹਾਲਾਤ ਆਮ ਵਰਗੇ ਹੋ ਜਾਣਗੇ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾਂ ਕੋਆਰਡੀਨੇਟਰ, ਰਾਮ ਕੁਮਾਰ ਮੁਕਾਰੀ ਜਿਲ੍ਹਾ ਸਕੱਤਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ,ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਕੇਹਰ ਸਿੰਘ, ਸੁਮਿਤ ਜਿੰਦਵੜੀ, ਅੰਕੁਸ਼ ਪਾਠਕ, ਜਸਪ੍ਰੀਤ ਜੇ.ਪੀ, ਹਿਤੇਸ਼ ਸਰਮਾ ਦੀਪੂ, ਜਸਪਾਲ ਸਿੰਘ ਢਾਹੇ ਸਰਪੰਚ, ਚੰਨਣ ਸਿੰਘ ਪੱਮੂ ਢਿੱਲੋਂ, ਰਣਜੀਤ ਸਿੰਘ ਐਨ.ਸੀ.ਸੀ ਅਫਸਰ, ਨਿਸ਼ਾਤ ਗੁਪਤਾ, ਸੁਮਿਤ ਤਲਵਾੜਾ, ਤਿਲਕ ਰਾਜ ਸਰਪੰਚ ਅਜੋਲੀ, ਬਿੱਲਾ ਮਹਿਲਵਾ, ਸੇਖੋ ਰਾਏਪੁਰ ਸਰਪੰਚ, ਜੀਤ ਰਾਮ ਰਿੰਕੂ ਸਰਪੰਚ, ਗੋਪਾਲ ਸਰਪੰਚ ਮਾਣਕਪੁਰ, ਦਲਜੀਤ ਸਿੰਘ ਕਾਕਾ, ਸੁਖਦੇਵ ਸਿੰਘ ਸਰਪੰਚ, ਮਨਜੋਤ ਰਾਣਾ, ਐਡਵੋਕੇਟ ਨੀਰਜ਼, ਨਿਤਿਨ ਬਾਸੋਵਾਲ, ਮਨਿੰਦਰ ਕੈਫ, ਨਿਤਿਨ ਭਲਾਣ, ਮੰਗਲ ਸੈਣੀ, ਰਾਮਾ ਫੋਜੀ, ਹਨੀ,ਭਗਵੰਤ ਸਰਪੰਚ, ਪ੍ਰਵੀਨ ਅੰਸਾਰੀ, ਕਾਲਾ ਸ਼ੋਕਰ, ਤਰੁਣ ਸ਼ਰਮਾ, ਲਵਲੀ ਅਂਗਰਾਂ, ਅਮਿਤ ਬਰਾਰੀ ਅਤੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।