ਘੋਨੇਵਾਲ ਧੁੱਸੀ ਬੰਨ ਦਾ ਪਾੜ ਪੂਰਨ ਲਈ ਸੰਗਤਾਂ ਦਾ ਆ ਗਿਆ ਹੜ੍ਹ
ਮਿੱਟੀ ਦੀਆਂ ਟਰਾਲੀਆਂ ਭਰ ਭਰ ਵੀ ਲਿਆ ਰਹੀ ਸੰਗਤ
ਗੁਰੂ ਕਾ ਬਾਗ ਕਾਰ ਸੇਵਾ ਵਾਲੇ ਬਾਬਿਆ ਪਾੜ ਪੂਰਨ ਦਾ ਚੁੱਕਿਆ ਬੀੜਾ
ਰੋਹਿਤ ਗੁਪਤਾ
ਗੁਰਦਾਸਪੁਰ , 5 ਸਤੰਬਰ 2025 :
ਹੜਾਂ ਦੀ ਮਾਰ ਚੱਲ ਰਹੇ ਪਿੰਡ ਘੋਨੇਵਾਲ ਵਿਖੇ ਗੁਰੂ ਕਾ ਬਾਗ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬੰਨ ਪੂਰਨ ਦਾ ਬੀੜਾ ਚੁੱਕਣ ਤੋਂ ਬਾਅਦ ਧੁੱਸੀਂ ਬੰਨ ਤੇ ਸੰਗਤਾਂ ਦਾ ਹਜੂਮ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਭਾਰੀ ਗਿਣਤੀ ਵਿੱਚ ਸੰਗਤ ਘੋਨੇਵਾਲ ਵਿਖੇ ਜਿੱਥੇ ਕਾਰ ਸੇਵਾ ਕਰਨ ਪਹੁੰਚ ਰਹੀ ਹੈ ਉਥੇ ਹੀ ਨਾਲ ਦੀ ਨਾਲ ਵੱਡੀ ਗਿਣਤੀ ਵਿੱਚ ਸੰਗਤ ਮਿੱਟੀ ਦੀ ਟਰਾਲੀਆ ਭਰ ਭਰ ਕੇ ਲਿਆਉਣ ਦੀ ਸੇਵਾ ਵਿੱਚ ਵੀ ਲੱਗ ਗਈ ਹੈ। ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚੋਂ ਵੀ ਸੰਗਤ ਅਤੇ ਮਿੱਟੀ ਦੀਆਂ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਨਾਲ ਹੀ ਸੰਗਤ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਿਆਦਾ ਤੋਂ ਜਿਆਦਾ ਮਿੱਟੀ ਦੇ ਨਾਲ ਨਾਲ ਤੋੜੇ ਵੀ ਘੋਨੇਵਾਲ ਦੀ ਧੁੱਸੀਂ ਬੰਨ ਤੇ ਪਹੁੰਚਾਈ ਜਾਣ। ਕਾਰ ਸੇਵਾ ਦਾ ਬੀੜਾ ਚੁੱਕਣ ਵਾਲੇਗੁਰੂ ਕਾ ਬਾਗ ਕਾਰ ਸੇਵਾ ਵਾਲਿਆਂ ਦਾ ਕਹਿਣਾ ਹੈ ਕਿ ਸੰਗਤ ਦੇ ਸਹਿਯੋਗ ਨਾਲ ਬਹੁਤ ਜਲਦੀ ਹੀ ਬੰਨ ਪੂਰ ਦਿੱਤਾ ਜਾਵੇਗਾ।