ਪ੍ਰਾਈਵੇਟ ਹਸਪਤਾਲ ਨੇ 15 ਬੈਡ ਹੜ੍ਹ ਪੀੜਤਾਂ ਲਈ ਰੱਖੇ ਰਾਖਵੇਂ
ਹਰਪ੍ਰੀਤ ਜਿਆਦਾ ਹੋਵੇਗਾ ਮੁਫ਼ਤ ਇਲਾਜ
ਹੜ੍ਹ ਪੀੜਤ ਇਲਾਕਿਆਂ ਵਿੱਚ ਮੁਫਤ ਮੈਡੀਕਲ ਕੈਂਪ ਵੀ ਲਗਾ ਰਿਹਾ ਨਿਜੀ ਹਸਪਤਾਲ
ਰੋਹਿਤ ਗੁਪਤਾ
ਗੁਰਦਾਸਪੁਰ 5 ਸਤੰਬਰ
ਹੜ੍ਹ ਪੀੜਤਾਂ ਲਈ ਹਰ ਵਰਗ ਦੇ ਲੋਕ ਬਾਹਰ ਨਿਕਲ ਰਹੇ ਹਨ ਅਤੇ ਜਿੰਨਾ ਉਹਨਾਂ ਦੀ ਸਮਰਥਾ ਹੈ ਉਸਦੇ ਹਿਸਾਬ ਨਾਲ ਰਾਹਤ ਸਮਗਰੀ ਤੇ ਹੋਰ ਸਮਾਨ ਹੜ ਪੀੜਤਾਂ ਤੱਕ ਪਹੁੰਚਾ ਰਹੇ ਹਨ। ਪ੍ਰਾਈਵੇਟ ਡਾਕਟਰ ਵੀ ਸੇਵਾ ਦਾ ਪੁੰਨ ਖੱਟਣ ਤੋਂ ਪਿੱਛੇ ਨਹੀਂ ਹੱਟ ਰਹੇ । ਗੁਰਦਾਸਪੁਰ ਮੈਡੀਸਿਟੀ ਹਸਪਤਾਲ ਲਗਾਤਾਰ ਹਾੜ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾ ਰਿਹਾ ਹੈ ਤੇ ਨਾਲ ਹੀ ਇਸ ਹਸਪਤਾਲ ਨੇ 15 ਬੈਡ ਹੜ ਪੀੜਤਾਂ ਲਈ ਰਾਖਵੇਂ ਰੱਖ ਦਿੱਤੇ ਹਨ। ਹਸਪਤਾਲ ਦੇ ਪ੍ਰਬੰਧਕ ਡਾਕਟਰ ਮਨਜੀਤ ਬੱਬਰ ਨੇ ਐਲਾਨ ਕੀਤਾ ਹੈ ਕਿ ਇਹਨਾਂ 15 ਬੈੱਡਾਂ ਤੇ ਹੜ ਪੀੜਿਤ ਇਲਾਕਿਆਂ ਦੇ ਲੋਕਾਂ ਦਾ ਹੀ ਇਲਾਜ ਕੀਤਾ ਜਾਏਗਾ ਤੇ ਉਹ ਵੀ ਬਿਲਕੁਲ ਮੁਫਤ । ਇਸ ਦੇ ਨਾਲ ਹੀ ਹਸਪਤਾਲ ਵੱਲੋਂ ਹੜ ਪੀੜਤਾਂ ਨੂੰ ਮੁਫਤ ਦਵਾਈਆਂ ਤੇ ਰਾਸ਼ਨ ਦੀ ਸੇਵਾ ਵੀ ਮੁਹਈਆ ਕਰਵਾਈ ਜਾ ਰਹੀ ਹੈ।