ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ 24*7 ਘੰਟੇ ਮਦਦ ਕਰਨ ਦਾ ਕੀਤਾ ਐਲਾਨ
ਪਟਿਆਲਾ, 3 ਸਤੰਬਰ 2025- ਭਿਆਨਕ ਹੜਾਂ ਦੇ ਕਾਰਨ ਸਮੁੱਚਾ ਪੰਜਾਬ ਇਸ ਦੀ ਚਪੇਟ ਵਿੱਚ ਆ ਗਿਆ ਹੈ' ਇਨਾ ਹੜਾਂ ਕਾਰਨ ਪੰਜਾਬ ਦਾ ਦਿਨ ਭਰ ਦਿਨ ਬਹੁਤ ਨੁਕਸਾਨ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਨੇ ਐਲਾਨ ਕੀਤਾ ਕਿ ਹੁਣ ਪੂਰੇ ਪੰਜਾਬ ਦੇ ਜਾਇਜ਼ ਹੱਕਾਂ ਨੂੰ ਮੋੜਨ ਦਾ ਸਮਾਂ ਆ ਗਿਆ ਹੈ' ।
ਅਸੀਂ ਪੰਜਾਬ ਸਰਕਾਰ ਅਤੇ ਹੜ ਪ੍ਰਭਾਵਿਤ ਇਲਾਕਾ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਯੂਨੀਅਨ 24×7 ਹਰ ਸੰਭਵ ਮਦਦ ਕਰਨ ਲਈ ਪੂਰੀ ਤਰਹਾਂ ਤੋਂ ਤਿਆਰ ਹੈ। ਜਿੱਥੇ ਵੀ ਸਾਡੀ ਕੋਈ ਜਰੂਰਤ ਹੈ ਸਾਡੀ ਯੂਨੀਅਨ ਦੇ ਨਾਲ ਹੇਠਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ?+91 84497 07910, ?+91 94783 39032